ਸਟਾਫ ਨਰਸਾ ਵੱਲੋ ਕਾਲੇ ਬਿੱਲੇ ਲਗਾਕੇ ਰੋਸ ਪ੍ਰਦਰਸ਼ਨ

Date:

ਸਟਾਫ ਨਰਸਾ ਵੱਲੋ ਕਾਲੇ ਬਿੱਲੇ ਲਗਾਕੇ ਰੋਸ ਪ੍ਰਦਰਸ਼ਨ

ਹੁਸ਼ਿਆਰਪੁਰ 27 ਜੁਲਾਈ (TTT): ਸਿਵਲ ਹਸਪਤਾਲ ਨਰਸਿੰਗ ਐਸੋਸੀਏਸ਼ਨ ਵੱਲੋ ਅੱਜ ਸਿਵਲ ਹਸਪਤਾਲ ਵਿਖੇ ਬੀਤੇ ਦਿਨੇ ਮੁਹਾਲੀ ਦੇ ਹਸਪਤਾਲ ਵਿੱਚ ਡਾਇਰੈਕਟਰ ਸਿਹਤ ਵੱਲੋ ਇਕ ਸਟਾਫ ਨਰਸ ਨਾਲ ਬਦਸੂਲੁਕੀ ਕਰਨ ਕਾਲੇ ਬਿੱਲੇ ਲਾ ਕੇ ਰੋਸ ਵੱਜੋ ਪ੍ਰਦਰਸ਼ਨ ਕੀਤਾ ਗਿਆ । ਇਸ ਮੋਕੇ ਸਟਾਫ ਨਰਸ ਗੁਰਜੀਤ ਕੋਰ , ਸਤਨਾਮ ਕੋਰ , ਪਰਮਜੀਤ ਕੋਰ ਹਹਸ ਪ੍ਰਭਾ , ਸਰਬਜੀਤ ਕੋਰ , ਹਰਪ੍ਰੀਤ ਕੋਰ , ਮਨਦੀਪ ਸਿੰਘ ਸੁਰਿੰਦਰ ਕੋਰ ,ਤੇ ਸੁਨੀਤਾ ਰਾਣੀ ਨੇ ਦੱਸਿਆ ਕਿ ਡਾਇਰੈਕਟਰ ਅਦਰਸ਼ ਪਾਲ ਕੋਰ ਵੱਲੋ ਸਿਵਲ ਹਸਪਤਾਲ ਮੁਹਾਲੀ ਵਿਖੇ ਇਕ ਸਟਾਫ ਨਰਸ਼ ਨਾਲ ਬਦ ਸਲੂਕੀ ਕੀਤੀ ਗਈ । ਇਸ ਰੋਸ ਵੱਜੋ ਪੂਰੇ ਪੰਜਾਬ ਦੀਆ ਵੱਖ ਵੱਖ ਮੁਲਾਜਮਾ ਜਥੇਬੰਦੀਆ ਵੱਲੋ ਤੇ ਸਮੂਹ ਸਟਾਫ ਨਰਸਿੰਗ ਵੱਲੋ ਅੱਜ ਕਾਲੇ ਬਿਲੇ ਲਾ ਡਿਉਟੀ ਨਿਭਾ ਰਹੀਆ ਹਨ । ਉਹਨਾਂ ਇਹ ਵੀ ਕਿਹਾ ਕਿ ਪੰਜਾਬ ਦੇ ਸਿਹਤ ਵਿਭਾਗ ਵਿੱਚ ਪੈਰਾ ਮੈਡੀਕਲ ਸਟਾਫ ਦੀ ਬਹੁਤ ਜਿਆਦਾ ਕਮੀ ਹੈ ਫਿਰ ਵੀ ਸਿਹਤ ਵਿਭਾਗ ਦੀ ਰੀੜ ਦੀ ਹੱਡੀ ਕਹੀ ਜਾਣ ਵਾਲੀਆ ਸਟਾਫ ਨਰਸਾ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਨਿਭਾ ਰਹੀਆ ਹਨ ਤੇ ਡਾਇਰੈਕਟ ਸਾਹਿਬ ਵੱਲੋ ਇਹ ਕਹੇ ਜਾਣਾ ਤੁਸੀ ਚਪੇੜਾ ਖਾਣੀਆ ਇਹ ਬਹੁਤ ਹੀ ਮਾੜੀ ਗੱਲ ਹੈ ਉਹਨਾਂ ਕਿਹਾ ਕਿ ਜਦੋ ਤੱਕ ਡਾਇਰੈਕਟਰ ਸਾਹਿਬ ਇਸ ਉਤੇ ਐਸੋਸੀਏਸ਼ਨ ਕੋਲੋ ਮਾਫੀ ਨਹੀ ਮੰਗ ਉਦੋ ਤੱਕ ਸੰਘਰਸ਼ ਜਾਰੀ ਰਹੇਗਾ । ਜੋ ਵੀ ਸੂਬਾ ਕਮੇਟੀ ਵੱਲੋ ਕਾਲ ਆਵੇਗੀ ਉਸ ਨੂੰ ਇਨ ਬਿੰਨ ਲਾਗੂ ਕੀਤਾ ਜਾਵੇਗਾ । ਜੇਕਰ ਡਾਇਰੈਕਟਰ ਸਾਹਿਬ ਮਾਫੀ ਨਹੀ ਮੰਗ ਦੇ ਤਾ ਸੰਘਰਸ਼ ਹੋਰ ਵੀ ਤੇਜ ਕੀਤਾ ਜਾਵੇਗਾ ਜਿਸ ਜਿਮੇਵਾਰੀ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੇ ਆਲਾ ਅਧਿਕਾਰੀਆਂ ਦੀ ਹੋਵੇਗੀ ।

YOU TUBE:

Share post:

Subscribe

spot_imgspot_img

Popular

More like this
Related

बेहतर सरकारी स्कूल बनाम आम नागरिक के बच्चों को बेहतर शिक्षा – डा राज कुमार चब्बेवाल 

होशियारपुर(TTT): सरकारी स्कूलों में बेहतर शिक्षा के साथ साथ...

विधायक ब्रम शंकर जिम्पा ने 16.14 लाख की लागत से लगाई गई स्ट्रीट लाइटों की करवाई शुरुआत

पंजाब सरकार ने गांवों-शहरों में बुनियादी सुविधाओं का स्तर...