ਕਲ ਮਿਤੀ 25 ਫਰਵਰੀ 2025, ਦਿਨ ਮੰਗਲਵਾਰ ਪੰਜਾਬ ਦੀਆਂ ਸਾਰੀਆਂ ਮਿਊਸੀਪਲ ਕਮੇਟੀਆਂ ਅਤੇ ਨਗਰ ਨਿਗਮਾਂ ਦੇ ਸਾਰੇ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ਼ਨ ਗਰਾਉਂਡ ਵਿੱਚ ਇਕੱਠੇ ਹੋਣ ਉਪਰਾਂਤ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਦੇ ਦਫਤਰ ਦਾ ਘਿਰਾਵ ਕੀਤਾ ਗਿਆ ਅਤੇ ਜੰਮ ਕੇ ਸਰਕਾਰ ਦੇ ਖਿਲਾਫ ਨਾਅਰੇ ਬਾਜ਼ੀ ਕੀਤੀ ਗਈ। ਜਿਸ ਉਪਰਾਂਤ ਏ.ਡੀ.ਸੀ. ਨਿਕਾਸ ਕੁਮਾਰ ਆਈ.ਏ.ਐਸ. ਵੱਲੋਂ ਮੰਗ ਪੱਤਰ ਲਿੱਤਾ ਗਿਆ ਅਤੇ ਜੱਲਦ ਹੀ ਸਰਕਾਰ ਨਾਲ ਮੀਟਿੰਗ ਕਰਵਾਉਣ ਦਾ ਵਾਦਾ ਕੀਤਾ ਗਿਆ, ਜਿਸ ਉਪਰਾਂਤ ਮੁਲਾਜ਼ਮਾਂ ਦੇ ਲੀਡਰਾਂ ਵੱਲੋਂ ਕਿਹਾ ਗਿਆ ਕਿ ਇਹ ਮੀਟਿੰਗ 48 ਘੰਟੇ ਵਿੱਚ ਪੱਕੀ ਤਹਿ ਕੀਤੀ ਜਾਵੇ, ਨਹੀਂ ਤਾਂ ਪੰਜਾਬ ਦੇ ਮੁਲਾਜ਼ਮਾਂ ਦੇ ਅਗਲਾ ਕਾਰੇਕਰਮ ਸਰਕਾਰ ਦੇ ਖਿਲਾਫ ਜਲਦੀ ਜ਼ੱਲਦ ਕਰਨਗੇ,

ਜਿਸ ਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ ਮੁੱਖ ਮੰਗਾਂ ਇਸ ਪ੍ਰਕਾਰ ਹਨ: ਸਾਰੇ ਠੇਕਾ ਪ੍ਰਣਾਲੀ ਵਿੱਚ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਡੀ.ਸੀ ਰੇਟ ਕੀਤਾ ਜਾਵੇ। ਡੀ.ਸੀ ਰੇਟ ਵਿੱਚ ਕੰਮ ਕਰ ਰਹੇ ਮੁਲਾਜ਼ਮ ਪੱਕੇ ਕੀਤੇ ਜਾਣ। ਪੁਰਾਣੀ ਪੈਨਸ਼ਨ ਸਕੀਮ ਜਲਦ ਤੋਂ ਜਲਦ ਲਾਗੂ ਕੀਤੀ ਜਾਵੇ । ਰਹਿੰਦੇ ਬਕਾਏ ਡੀ.ਏ ਅਤੇ ਪੀ.ਏ ਸਕੇਲ ਦਾ ਬਕਾਇਆ ਅਤੇ ਆਦਿ ਮੰਗਾਂ ਮੰਨੀਆਂ ਜਾਣ। ਇਸ ਮੋਕੇ ਤੇ ਕੁਲਵੰਤ ਸੈਣੀ, ਰਮੇਸ਼ ਸਾਗਵਾਨ, ਗੋਪਾਲ ਥਾਪਰ,ਰਮੇਸ਼ ਕੁਮਾਰ, ਕਰਨਜੋਤ ਆਦੀਆ, ਸੋਮਨਾਥ ਆਦੀਆ, ਜੀ.ਐਮ. ਸਿੰਘ, ਸੁਨੀਲ ਬੱਡਵਾਲ, ਬੱਲਵਤ ਰਾਏ, ਹੰਸ ਰਾਜ, ਫਤੇਹ ਚੰਦ, ਕੁਲਦੀਪ ਕਾਸਰਾ, ਪ੍ਰਵੀਨ, ਸਿਕੰਦਰ, ਸੋਨੂੰ ਸੱਬਰਵਾਲ, ਸੋਨੂੰ ਜਿਨੱਸ, ਕਰਨ, ਪ੍ਰੇਮ ਕੁਮਾਰ ਆਦਿ ਹਾਜ਼ਰ ਸਨ।