ਜ਼ਿਲ੍ਹੇ ’ਚ ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ ਨੂੰ ਕੀਤਾ ਜਾਵੇਗਾ ਲਾਗੂ

Date:

ਹੁਸ਼ਿਆਰਪੁਰ, 25 ਫਰਵਰੀ, ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਰਮਨਦੀਪ ਕੋਰ ਨੇ ਦੱਸਿਆ ਕਿ ਸਰਕਾਰ ਵੱਲੋਂ ਪ੍ਰਾਈਮ ਮਨਿਸਟਰ ਇੰਨਟਰਨਸ਼ਿਪ ਸਕੀਮ (ਪੀ.ਐਮ.ਆਈ.ਐਸ.) ਦੇ ਅਧੀਨ 12 ਮਹੀਨੇ ਦੀ ਇੰਟਰਨਸ਼ਿਪ ਦੇਸ਼ ਦੀਆਂ ਟਾਪ 500 ਕੰਪਨੀਆਂ ਵਿੱਚ ਆਫ਼ਰ ਕੀਤੀ ਜਾ ਰਹੀ ਹੈਸਕੀਮ ਅਧੀਨ ਇੰਟਰਨਸ਼ਿਪ ਕਰਨ ਵਾਲੇ ਪ੍ਰਾਰਥੀਆਂ ਨੂੰ ਵਨ ਟਾਈਮ ਵਿੱਤੀ ਸਹਾਇਤਾ 6000 ਹਜ਼ਾਰ ਅਤੇ ਮਹੀਨਾਵਾਰ ਭੱਤਾ 5000 ਰੁਪਏ ਦਿੱਤਾ ਜਾਵੇਗਾ। ਇਹ ਮੌਕਾ ਪ੍ਰਾਰਥੀਆਂ ਲਈ ਦੇਸ਼ ਦੀਆਂ ਟਾਪ ਕੰਪਨੀਆਂ ਵਿੱਚ ਤਜ਼ਰਬਾ ਲੈਣ ਲਈ ਬਹੁਤ ਲਾਹੇਵੰਦ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਅਪਲਾਈ ਕਰਨ ਵਾਲੇ ਪ੍ਰਾਰਥੀਆਂ ਵੱਲੋਂ ਧਿਆਨ ਰੱਖਿਆ ਜਾਵੇ ਕਿ ਪ੍ਰਾਰਥੀ ਦੀ ਉਮਰ 21 ਤੋਂ 24 ਸਾਲ ਹੋਣੀ ਚਾਹੀਦੀ ਹੈ, ਪ੍ਰਾਰਥੀ ਫੁੱਲ ਟਾਈਮ ਪੜ੍ਹਾਈ ਜਾਂ ਫੁੱਲ ਟਾਈਮ ਰੋਜ਼ਗਾਰ ਵਿੱਚ ਏਨਰੋਲਡ ਨਾ ਹੋਵੇ, ਕੋਈ ਵੀ ਹਾਈ ਸਕੂਲ, ਹਾਇਰ ਸਕੈਂਡਰੀ ਸਕੂਲ, ਆਈ.ਟੀ.ਆਈ., ਪੋਲੀਟੈਕਨੀਕ ਜਾਂ ਗ੍ਰੈਜੂਏਸ਼ਨ (ਬੀ.ਏ., ਬੀ.ਐ.ਸੀ., ਬੀ.ਕਾਮ., ਬੀ.ਸੀ.ਏ., ਬੀ.ਬੀ.ਏ. ਬੀ.ਫਾਰਮੇਸੀ ਆਦਿ) ਦੀ ਐਜੂਕੇਸ਼ਨਲ ਕੁਆਲੀਫੀਕੇਸ਼ਨ ਵਾਲਾ ਪ੍ਰਾਰਥੀ ਉਕਤ ਸਕੀਮ ਅਧੀਨ ਅਪਲਾਈ ਕਰ ਸਕਦਾ ਹੈ। ਪ੍ਰਾਰਥੀ ਦੀ ਪਰਿਵਾਰਕ ਆਮਦਨ 8 ਲੱਖ ਤੋਂ ਘੱਟ ਹੋਣੀ ਚਾਹੀਦੀ ਹੈ ਅਤੇ ਪਾਰਥੀ ਦੇ ਪਰਿਵਾਰ (ਖ਼ੁਦ, ਪਤੀ/ਪਤਨੀ, ਮਾਤਾ/ਪਿਤਾ) ਵਿੱਚ ਕੋਈ ਸਰਕਾਰੀ ਨੌਕਰੀ ’ਤੇ ਨਹੀਂ ਹੋਣਾ ਚਾਹੀਦਾ। ਇਸ ਸਕੀਮ ਅਧੀਨ ਇੰਟਰਨਸ਼ਿਪ ਹਾਸਿਲ ਕਰਨ ਲਈ pminternshipscheme.com ਪੋਰਟਲ ’ਤੇ 12 ਮਾਰਚ ਤੱਕ ਅਪਲਾਈ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਚਾਹਵਾਨ ਯੋਗ ਪ੍ਰਾਰਥੀ ਉਪਰੋਕਤ ਪੋਰਟਲ ਰਾਹੀਂ ਅਪਲਾਈ ਕਰ ਸਕਦੇ ਹਨ ਅਤੇ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰ ਸਕਦੇ ਹਨ।

Share post:

Subscribe

spot_imgspot_img

Popular

More like this
Related

ਸਮਾਜ ਸੇਵੀ ਸੰਸਥਾਵਾਂ ਦਾ ਵਿਕਾਸ ਦੇ ਖੇਤਰ ‘ਚ ਵੱਡਾ ਯੋਗਦਾਨ: ਡਾ. ਰਵਜੋਤ ਸਿੰਘ

ਹੁਸ਼ਿਆਰਪੁਰ, 2 ਅਪ੍ਰੈਲ: ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਡਾ....