ਹੁਸ਼ਿਆਰਪੁਰ (ਬਜਰੰਗੀ ਪਾਂਡੇ ): ਭਾਰਤੀ ਵਿਕਾਸ ਪਰਿਸ਼ਦ ਵਲੋਂ ਪ੍ਰਧਾਨ ਰਾਜਿੰਦਰ ਮੋਦਗਿਲ ਦੀ ਪ੍ਰਧਾਨਗੀ ਵਿੱਚ ਸਰਸਵਤੀ ਦੇਵੀ ਮੈਮੋਰੀਅਲ ਸੁਸਾਇਟੀ ਦੇ ਸਹਿਯੋਗ ਨਾਲ ਸ਼ਹੀਦ ਊਧਮ ਸਿੰਘ ਪਾਰਕ ਵਿਖੇ ਵਿਸ਼ਵ ਯੋਗ ਦਿਵਸ ਮਨਾਇਆ ਗਿਆ। ਇਸ ਮੌਕੇ ਤੇ ਆਰ.ਐਸ.ਐਸ. ਦੇ ਜ਼ਿਲ੍ਹਾ ਸੰਘ ਸੰਚਾਲਕ ਅਸ਼ੋਕ ਚੋਪੜਾ ਅਤੇ ਭਾਰਤੀ ਵਿਕਾਸ ਪਰਿਸ਼ਦ ਦੇ ਸੂਬਾ ਕਨਵੀਨਰ (ਨੇਤਰਦਾਨ) ਪ੍ਰਮੁੱਖ ਸਮਾਜ ਸੇਵੀ ਸੰਜੀਵ ਅਰੋੜਾ ਵਿਸ਼ੇਸ਼ ਤੌਰ ਤੇ ਪਹੁੰਚੇ। ।ਇਸ ਮੌਕੇ ਤੇ ਐਚ.ਕੇ.ਨਾਕੜਾ ਨੇ ਯੋਗ ਆਸਨ ਕਰਵਾਏ ਅਤੇ ਉਥੇ ਮੌਜੂਦ ਸਾਰਿਆਂ ਨੂੰ ਯੌਗ ਕਰਕੇ ਨਿਰੋਗ ਰਹਿਣ ਦੇ ਗੁਰ ਸਿਖਾਏ। ਇਸ ਦੌਰਾਨ ਕਰੀਬ 100 ਲੋਕਾਂ ਨੇ ਯੋਗ ਕਰਕੇ ਨਿਰੋਗ ਰਹਿਣ ਦਾ ਪ੍ਰਣ ਲਿਆ। ਇਸ ਦੌਰਾਨ ਰਿਫਰੈਸ਼ਮੈਂਟ ਵੀ ਭੇਂਟ ਕੀਤੀ ਗਈ। ਇਸ ਮੌਕੇ ਤੇ ਅਸ਼ੋਕ ਚੋਪੜਾ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਯੋਗ ਪਦੱਤੀ ਨੂੰ ਵਿਸ਼ਵ ਵਿੱਚ ਪਹਿਚਾਣ ਦਿਵਾਈ ਹੈ ਅਤੇ ਉਨਾਂ ਦੇ ਯਤਨਾਂ ਨਾਲ ਅੱਜ ਦੁਨੀਆਂ ਦੇ ਸਾਰੇ ਦੇਸ਼ ਯੋਗ ਨਾਲ ਜੁੜ ਚੁੱਕੇ ਹਨ। ਇਹ ਸਾਡੀ ਸੰਸਕ੍ਰਿਤੀ ਦੀ ਵਿਸ਼ੇਸ਼ ਪਹਿਚਾਣ ਹੈ ਅਤੇ ਇਸ ਨਾਲ ਹਰ ਭਾਰਤੀ ਨੂੰ ਜੁੜਨਾ ਚਾਹੀਦਾ ਹੈ। ਇਸ ਮੌਕੇ ਤੇ ਸੰਜੀਵ ਅਰੋੜਾ ਅਤੇ ਮੋਦਗਿਲ ਨੇ ਕਿਹਾ ਕਿ ਭਾਰਤੀ ਸੰਸਕ੍ਰਿਤੀ ਵਿੱਚ ਯੋਗ ਦਾ ਖਾਸ ਮਹੱਤਵ ਹੈ ਕਿਉਂਕਿ ਇਸ ਦੇ ਦੁਆਰਾ ਜਿੱਥੇ ਵਿਅਕਤੀ ਨਿਰੋਗ ਰਹਿੰਦਾ ਹੈ ਉਥੇ ਅਧਿਆਤਮਿਕ ਤੌਰ ਤੇ ਵੀ ਯੋਗ ਇਸ ਤਰ੍ਹਾਂ ਦਾ ਸਾਧਨ ਹੈ ਜੋ ਸਾਡੀ ਭਗਤੀ ਅਤੇ ਸਾਧਨਾ ਨੂੰ ਪਰਮ ਪਿਤਾ ਪਰਮਾਤਮਾ ਨਾਲ ਜੋੜਦਾ ਹੈ। ਉਨਾਂ ਨੇ ਯੋਗ ਕਰਨ ਪਹੁੰਚੇ। ਲੋਕਾਂ ਨੂੰ ਅਪੀਲ ਕੀਤੀ ਕਿ ਉਹ ਰੋਜਾਨਾ ਯੋਗ ਕਰਨ ਅਤੇ ਆਪਣੇ ਖਾਣਪੀਣ ਦਾ ਵੀ ਧਿਆਨ ਰੱਖਣ। ਇਸ ਮੌਕੇ ਤੇ ਵਿਨੋਦ ਪਸਾਨ, ਐਨ.ਕੇ.ਗੁਪਤਾ, ਜਗਦੀਸ਼ ਅਗਰਵਾਲ, ਰਵਿੰਦਰ ਭਾਟੀਆ, ਰਮੇਸ਼ ਭਾਟੀਆ ਅਤੇ ਹੋਰ ਪਤਵੰਤੇ ਮੌਜੂਦ ਸਨ।
ਭਾਰਤੀਯ ਯੋਗ ਪੱਦਤੀ ਨੂੰ ਪ੍ਰਧਾਨਮੰਤਰੀ ਮੋਦੀ ਨੇ ਵਿਸ਼ਵ ਵਿੱਚ ਦਿਲਾਈ ਹੈ ਖਾਸ ਪਹਿਚਾਣ: ਅਸ਼ੋਕ ਚੋਪੜਾ
Date: