
ਅਪ੍ਰੈਲ ਮਹੀਨੇ ਵਿੱਚ ਹੀ ਪੰਜਾਬ ਵਿੱਚ ਗਰਮੀ ਦੀ ਲਹਿਰ ਕਾਰਨ ਬਿਜਲੀ ਦੀ ਖਪਤ ਵਿੱਚ ਰਿਕਾਰਡ ਵਾਧਾ ਹੋਇਆ ਹੈ।

ਸੋਮਵਾਰ ਨੂੰ ਪਿਛਲੇ ਸਾਲ ਦੇ ਮੁਕਾਬਲੇ ਬਿਜਲੀ ਦੀ ਖਪਤ ਵਿੱਚ 16 ਫੀਸਦ ਦਾ ਰਿਕਾਰਡ ਵਾਧਾ ਹੋਇਆ। ਜਦਕਿ 2024-25 ਵਿੱਚ, 7 ਅਪ੍ਰੈਲ ਨੂੰ ਬਿਜਲੀ ਦੀ ਖਪਤ 144 ਮਿਲੀਅਨ ਯੂਨਿਟ (MU) ਸੀ। ਜਦੋਂ ਕਿ ਸੋਮਵਾਰ ਨੂੰ ਇਹ 167 ਮਿਲੀਅਨ ਯੂਨਿਟ ਦਰਜ ਕੀਤਾ ਗਿਆ ਸੀ।ਜੇਕਰ ਅਸੀਂ ਅਪ੍ਰੈਲ ਮਹੀਨੇ ਦੇ ਇਨ੍ਹਾਂ ਸੱਤ ਦਿਨਾਂ ਦੀ ਗੱਲ ਕਰੀਏ ਤਾਂ ਵੀ ਪੰਜਾਬ ਵਿੱਚ ਬਿਜਲੀ ਦੀ ਖਪਤ ਵਿੱਚ 5 ਫੀਸਦ ਦਾ ਵਾਧਾ ਹੋਇਆ ਹੈ। ਸੋਮਵਾਰ ਨੂੰ ਪੰਜਾਬ ਵਿੱਚ ਵੱਧ ਤੋਂ ਵੱਧ ਬਿਜਲੀ ਦੀ ਮੰਗ 8005 ਮੈਗਾਵਾਟ ਦਰਜ ਕੀਤੀ ਗਈ, ਜੋ ਕਿ ਅਪ੍ਰੈਲ ਵਿੱਚ ਹੁਣ ਤੱਕ ਦੀ ਸਭ ਤੋਂ ਵੱਧ ਹੈ। ਇਹ ਪਿਛਲੇ ਸਾਲ ਨਾਲੋਂ 15 ਫੀਸਦ ਵੱਧ ਹੈ, ਕਿਉਂਕਿ 7 ਅਪ੍ਰੈਲ, 2024 ਨੂੰ ਬਿਜਲੀ ਦੀ ਵੱਧ ਤੋਂ ਵੱਧ ਮੰਗ ਸਿਰਫ 6984 ਮੈਗਾਵਾਟ ਸੀ।ਬਿਜਲੀ ਅਧਿਕਾਰੀਆਂ ਅਨੁਸਾਰ ਇਸ ਵਾਰ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਦੀ ਵੱਧ ਤੋਂ ਵੱਧ ਮੰਗ 17500 ਮੈਗਾਵਾਟ ਤੱਕ ਜਾਣ ਦੀ ਉਮੀਦ ਹੈ। ਜਦੋਂ ਕਿ ਪਿਛਲੇ ਸਾਲ 2024-25 ਵਿੱਚ ਵੱਧ ਤੋਂ ਵੱਧ ਮੰਗ 16058 ਮੈਗਾਵਾਟ ਦਰਜ ਕੀਤੀ ਗਈ ਸੀ।

