ਚਾਂਦੀ ਦੇ ਗਹਿਣਿਆਂ ‘ਤੇ ਹਾਲਮਾਰਕਿੰਗ ਦੀ ਗਰੰਟੀ ਦੇਣ ਦੀ ਤਿਆਰੀ, 2021 ‘ਚ ਸੋਨੇ ਲਈ ਹੋਇਆ ਸੀ ਲਾਜ਼ਮੀਆਈਡੈਂਟੀਫਿਕੇਸ਼ਨ (ਐੱਚਯੂਆਈਡੀ) ਦੇ ਘੇਰੇ ’ਚ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਭਾਰਤੀ ਮਾਪਦੰਡ ਬਿਊਰੋ ਨੇ ਇਸਦੇ ਲਈ 22 ਜੁਲਾਈ ਨੂੰ ਸਾਰੇ ਹਿੱਤਧਾਰਕਾਂ ਦੀ ਮੀਟਿੰਗ ਬੁਲਾਈ ਹੈ। ਚਾਂਦੀ ’ਤੇ ਹਾਲਮਾਰਕ ਨੂੰ ਕਿਸ ਤਰ੍ਹਾਂ ਲਾਗੂ ਕੀਤਾ ਜਾਵੇ, ਮੀਟਿੰਗ ’ਚ ਇਸ ’ਤੇ ਚਰਚਾ ਕੀਤੀ ਜਾਵੇਗੀ। ਤਿੰਨ ਸਾਲ ਪਹਿਲਾਂ 16 ਜੂਨ 2021 ਨੂੰ ਸੋਨੇ ’ਤੇ ਹਾਲਮਾਰਕ ਨੂੰ ਲਾਜ਼ਮੀ ਕਰ ਦਿੱਤਾ ਗਿਆ ਸੀ।ਗਾਹਕ ਸੋਨੇ ਦੇ ਗਹਿਣਿਆਂ ’ਤੇ ਦਰਜ ਐੱਚਯੂਆਈਡੀ ਰਾਹੀਂ ਨਿਰਮਾਤਾ ਤੇ ਉਸ ਨੂੰ ਹਾਲਮਾਰਕ ਕਰਨ ਵਾਲੇ ਕੇਂਦਰ ਦੀ ਜਾਣਕਾਰੀ ਹਾਸਲ ਕਰ ਸਕਦਾ ਹੈ। ਹਾਲਮਾਰਕ ਲਾਜ਼ਮੀ ਹੋਣ ਨਾਲ ਸੋਨੇ ਦੇ ਗਹਿਣਿਆਂ ਦੀ ਗੁਣਵੱਤਾ ਨੂੰ ਲੈ ਕੇ ਹੋਣ ਵਾਲੀਆਂ ਸ਼ਿਕਾਇਤਾਂ ਕਾਫੀ ਘੱਟ ਗਈਆਂ ਹਨ। ਮੀਟਿੰਗ ਤੋਂ ਬਾਅਦ ਚਾਂਦੀ ਦੇ ਗਹਿਣਿਆਂ ’ਤੇ ਵੀ ਛੇਤੀ ਹੀ ਇਹ ਵਿਵਸਥਾ ਲਾਗੂ ਹੋਣ ਦੀ ਉਮੀਦ ਪ੍ਰਗਟ ਕੀਤੀ ਜਾ ਰਹੀ ਹੈ। ਦੇਸ਼ ’ਚ ਚਾਂਦੀ ਦੇ ਗਹਿਣਿਆਂ ਦੀ ਗੁਣਵੱਤਾ ਨੂੰ ਲੈ ਕੇ ਹਾਲੇ ਕੋਈ ਮਾਪਦੰਡ ਨਹੀਂ ਹੈ।ਜ਼ਿਆਦਾਤਰ ਗਹਿਣੇ 40, 45 ਤੇ 50 ਫੀਸਦੀ ਦੀ ਗੁਣਵੱਤਾ ਦੇ ਬਣ ਰਹੇ ਹਨ। ਬਾਕੀ ਹਿੱਸਾ ਗਿਲਟ ਵਾਲਾ ਹੁੰਦਾ ਹੈ, ਜਦਕਿ 65 ਤੋਂ 80 ਫੀਸਦੀ ਦੀ ਗੁਣਵੱਤਾ ਵਾਲੇ ਚਾਂਦੀ ਦੇ ਗਹਿਣੇ ਚੰਗੇ ਮੰਨੇ ਜਾਂਦੇ ਹਨ।
ਚਾਂਦੀ ਦੇ ਗਹਿਣਿਆਂ ‘ਤੇ ਹਾਲਮਾਰਕਿੰਗ ਦੀ ਗਰੰਟੀ ਦੇਣ ਦੀ ਤਿਆਰੀ, 2021 ‘ਚ ਸੋਨੇ ਲਈ ਹੋਇਆ ਸੀ ਲਾਜ਼ਮੀ
Date: