
Punjab (TTT): ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੇ ਡਿਫਾਲਟਰਾਂ ਖ਼ਿਲਾਫ਼ ਵੱਡੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵਿਭਾਗ ਦੇ ਐੱਸ. ਈ. ਅਨਿਲ ਸ਼ਰਮਾ ਦੇ ਨਿਰਦੇਸ਼ਾਂ ਤਹਿਤ ਪਾਵਰਕਾਮ ਵਿਭਾਗ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀਆਂ ਟੀਮਾਂ ਵੱਲੋਂ 5 ਵੱਖ-ਵੱਖ ਡਵੀਜ਼ਨ ਦਾ ਤਹਿਤ ਪੈਂਦੇ ਇਲਾਕਿਆਂ ਅਗਰ ਨਗਰ, ਸਿਟੀ ਵੈਸਟ, ਮਾਡਲ ਟਾਊਨ, ਜਨਤਾ ਨਗਰ ਅਤੇ ਢੋਲੇਵਾਲ ਤੋਂ ਸਾਹਨੇਵਾਲ ਰੋਡ ਆਦਿ ਏਰੀਆ ’ਚ ਪਾਵਰਕਾਮ ਵਿਭਾਗ ਦੇ 200 ਤੋਂ ਵੱਧ ਡਿਫਾਲਟਰਾਂ ਦੇ ਖ਼ਿਲਾਫ ਕਾਰਵਾਈ ਕਰਦਿਆਂ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਗਏ ਹਨ।

