ਕਾਠਗੜ੍ਹ ਵਿਖੇ ਪੁਲਸ ਨੇ ਭਾਰੀ ਮਾਤਰਾ ਵਿਚ ਫੜੀ ਲਾਹਣ
(TTT) ਕਾਠਗੜ੍ਹ ਪੁਲਸ ਚੌਂਕੀ ਆਸਰੋਂ ਵੱਲੋਂ ਮੁਖਬਰ ਖ਼ਾਸ ਦੀ ਇਤਲਾਹ ’ਤੇ ਭਾਰੀ ਮਾਤਰਾ ਵਿਚ ਲਾਹਣ ਫੜੀ ਗਈ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਕਾਠਗੜ੍ਹ ਦੇ ਐੱਸ. ਐੱਚ. ਓ. ਇੰਸਪੈਕਟਰ ਪਵਿੱਤਰ ਸਿੰਘ ਨੇ ਦੱਸਿਆ ਕਿ ਪੁਲਸ ਚੌਂਕੀ ਆਸਰੋਂ ਦੇ ਏ. ਐੱਸ. ਆਈ. ਜਰਨੈਲ ਸਿੰਘ ਪੁਲਸ ਪਾਰਟੀ ਸਮੇਤ ਮੇਨ ਰੋਡ ’ਤੇ ਪਿੰਡ ਰੈਲਮਾਜਰਾ ਮੌਜੂਦ ਸਨ ਤਾਂ ਇਸੇ ਦੌਰਾਨ ਐਕਸਾਈਜ਼ ਇੰਸਪੈਕਟਰ ਏ. ਐੱਸ. ਆਈ. ਸੁਨੀਲ ਭਾਰਦਵਾਜ ਸਰਕਲ ਬਲਾਚੌਰ ਮਲਾਕੀ ਨੂੰ ਪੁਲਸ ਪਾਰਟੀ ’ਚ ਸ਼ਾਮਲ ਕੀਤਾ ਗਿਆ।
ਸ਼ਾਮ 5 ਵਜੇ ਦੇ ਕਰੀਬ ਟੀਮ ਨੂੰ ਮੁਖਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਬੰਨ੍ਹ ਦਰਿਆ ਰੈਲਮਾਜਰਾ ਦੇ ਨਾਲ ਲੱਗਦੇ ਖੇਤਾਂ ਦੇ ਨਾਲ ਝਾੜੀਆਂ, ਕਾਹੀ ਸਰਕੰਡੇ ਵਿਚ ਕਿਸੇ ਅਣਪਛਾਤੇ ਵਿਅਕਤੀ/ਵਿਅਕਤੀਆਂ ਵੱਲੋਂ ਟੋਇਆ ਪੁੱਟ ਕੇ ਤਰਪਾਲ ਵਿਚ ਸ਼ਰਾਬ ਕਸੀਦ ਕਰਨ ਲਈ ਲਾਹਣ ਪਾਇਆ ਹੋਇਆ ਹੈ, ਜੋ ਪਰਲਾਲੀ ਅਤੇ ਘਾਹ-ਫੂਸ ਨਾਲ ਢਕੇ ਹੋਏ ਹਨ, ਜੇਕਰ ਹੁਣੇ ਰੇਡ ਕੀਤੀ ਜਾਵੇ ਤਾਂ ਭਾਰਾ ਮਾਤਰਾ ਵਿਚ ਲਾਹਣ ਬਰਾਮਦ ਹੋ ਸਕਦੀ ਹੈ। ਮੁਖਬਰ ਖ਼ਾਸ ਦੀ ਇਤਲਾਹ ਮੁਤਾਬਕ ਪੁਲਸ ਪਾਰਟੀ ਨੇ ਛਾਪੇਮਾਰੀ ਕਰਕੇ 1800 ਲੀਟਰ ਨਾਜਾਇਜ਼ ਸ਼ਰਾਬ ਕਸੀਦ ਕਰਨ ਲਈ ਤਿਆਰ ਲਾਹਣ ਬਰਾਮਦ ਕੀਤੀ ਅਤੇ ਅਣਪਛਾਤੇ ਵਿਅਕਤੀ/ਵਿਅਕਤੀਆਂ ਖ਼ਿਲਾਫ਼ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਕਾਠਗੜ੍ਹ ਵਿਖੇ ਪੁਲਸ ਨੇ ਭਾਰੀ ਮਾਤਰਾ ਵਿਚ ਫੜੀ ਲਾਹਣ
Date: