ਕਈ ਕਾਰੋਬਾਰੀਆਂ ‘ਚ ਦਹਿਸ਼ਤ ਫ਼ੈਲਾਉਣ ਵਾਲੇ ਫਿਰੌਤੀ ਗਿਰੋਹ ਦਾ ਪੁਲਸ ਨੇ ਕੀਤਾ ਪਰਦਾਫ਼ਾਸ਼
ਕਪੂਰਥਲਾ – (TTT)ਕਪੂਰਥਲਾ ਪੁਲਸ ਨੇ ਸੁਲਤਾਨਪੁਰ ਲੋਧੀ ਸਮੇਤ ਪੂਰੇ ਜ਼ਿਲ੍ਹੇ ਵਿਚ ਵਪਾਰੀ ਵਰਗ ਨੂੰ ਫਿਰੌਤੀ ਦੀਆਂ ਧਮਕੀਆਂ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਗਿਰੋਹ ਦਾ ਪਰਦਾਫ਼ਾਸ਼ ਕਰਕੇ ਕਾਰੋਬਾਰੀ ਜਗਤ ਨੂੰ ਵੱਡੀ ਰਾਹਤ ਦਿੱਤੀ ਹੈ। ਇਸ ਦੇ ਨਾਲ ਹੀ ਇਸ ਮਾਮਲੇ ‘ਚ ਫੜੇ ਗਏ ਖ਼ਤਰਨਾਕ ਅਪਰਾਧੀਆਂ ਨੂੰ ਕੁਝ ਸਿਆਸਤਦਾਨਾਂ ਵੱਲੋਂ ਸੁਰੱਖਿਆ ਦੇਣ ਦੇ ਮਾਮਲੇ ਨੂੰ ਲੈ ਕੇ ਜ਼ਿਲ੍ਹੇ ਭਰ ‘ਚ ਚਰਚਾਵਾਂ ਗਰਮ ਹੋ ਗਈਆਂ ਹਨ ਅਤੇ ਅਜਿਹੇ ਸਿਆਸਤਦਾਨਾਂ ਦੀ ਭੂਮਿਕਾ ‘ਤੇ ਕਈ ਵੱਡੇ ਸਵਾਲ ਖੜ੍ਹੇ ਹੋ ਗਏ ਹਨ।