ਸਟੇਜ ‘ਤੇ ਸੀ ਦਿਲਜੀਤ ਦੋਸਾਂਝ ’ਤੇ ਪਿੱਛੇ ਤੋਂ ਅਚਾਨਕ ਪਹੁੰਚੇ PM ਟਰੂਡੋ, ਫਿਰ ਦੋਹਾਂ ਨੇ ਪਾਈ ਜੱਫੀ
(TTT)ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਲਈ ਇਹ ਸਾਲ ਵੱਡੀ ਸਫਲਤਾ ਲੈ ਕੇ ਆ ਰਿਹਾ ਹੈ। ਬਾਲੀਵੁੱਡ ਨਿਰਦੇਸ਼ਕ ਇਮਤਿਆਜ਼ ਅਲੀ ਨਾਲ ਦਿਲਜੀਤ ਦੀ ਫਿਲਮ ‘ਚਮਕੀਲਾ’ ਦੀ ਕਾਫੀ ਤਾਰੀਫ ਹੋਈ ਸੀ, ਉਥੇ ਹੀ ਦੂਜੇ ਪਾਸੇ ਫਿਲਮ ‘ਕਰੂ’ ਨੇ ਬਾਕਸ ਆਫਿਸ ‘ਤੇ ਸਫਲਤਾ ਹਾਸਲ ਕੀਤੀ ਸੀ। ਦੂਜੇ ਪਾਸੇ ਵਿਦੇਸ਼ਾਂ ਵਿੱਚ ਉਸ ਦੇ ਸੰਗੀਤ ਦੌਰੇ ਦੀ ਸਫ਼ਲਤਾ ਦਰਸ਼ਕਾਂ ਨੂੰ ਪ੍ਰਭਾਵਿਤ ਕਰ ਰਹੀ ਹੈ।ਹੁਣ ਦਿਲਜੀਤ ਲਈ ਇੱਕ ਹੋਰ ਮਾਣ ਵਾਲਾ ਪਲ ਆ ਗਿਆ ਹੈ। ਕੈਨੇਡਾ ‘ਚ ਦਿਲਜੀਤ ਦੇ ਸ਼ੋਅ ਨੂੰ ਦੇਖਣ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਖੁਦ ਪੁੱਜੇ ਸਨ। ਦਿਲਜੀਤ ਦੇ ਕੰਸਰਟ ‘ਚ ਅਚਨਚੇਤ ਪਹੁੰਚੇ ਟਰੂਡੋ ਨੇ ਉਨ੍ਹਾਂ ਨਾਲ ਤਸਵੀਰ ਖਿਚਵਾਈ ਅਤੇ ਸਟੇਜ ‘ਤੇ ਮਜ਼ਾਕੀਆ ਪਲ ਵੀ ਸਾਂਝੇ ਕੀਤੇ।
ਸਟੇਜ ‘ਤੇ ਸੀ ਦਿਲਜੀਤ ਦੋਸਾਂਝ ’ਤੇ ਪਿੱਛੇ ਤੋਂ ਅਚਾਨਕ ਪਹੁੰਚੇ PM ਟਰੂਡੋ, ਫਿਰ ਦੋਹਾਂ ਨੇ ਪਾਈ ਜੱਫੀ
Date: