ਪ੍ਰਧਾਨ ਮੰਤਰੀ ਨੇ ਕਲੈਗਨਾਰ ਕਰੁਣਾਨਿਧੀ ਨੂੰ ਕੀਤੀ ਸ਼ਰਧਾਂਜਲੀ ਭੇਟ
(TTT)
3 ਜੂਨ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕਿਹਾ ਕਿ ਮੈਂ ਕਲੈਗਨਾਰ ਕਰੁਣਾਨਿਧੀ ਜੀ ਨੂੰ ਉਨ੍ਹਾਂ ਦੀ 100ਵੀਂ ਜਯੰਤੀ ’ਤੇ ਸ਼ਰਧਾਂਜਲੀ ਭੇਟ ਕਰਦਾ ਹਾਂ। ਜਨਤਕ ਜੀਵਨ ਦੇ ਆਪਣੇ ਲੰਬੇ ਸਾਲਾਂ ਵਿਚ, ਉਨ੍ਹਾਂ ਨੇ ਤਾਮਿਲਨਾਡੂ ਅਤੇ ਤਾਮਿਲ ਲੋਕਾਂ ਦੇ ਵਿਕਾਸ ਲਈ ਕੰਮ ਕੀਤਾ। ਉਨ੍ਹਾਂ ਦੇ ਵਿਦਵਤਾ ਭਰਪੂਰ ਸੁਭਾਅ ਲਈ ਉਨ੍ਹਾਂ ਦਾ ਬਹੁਤ ਸਤਿਕਾਰ ਕੀਤਾ ਜਾਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਮੈਂ ਉਨ੍ਹਾਂ ਨਾਲ ਆਪਣੀਆਂ ਕਈ ਮੁਲਾਕਾਤਾਂ ਨੂੰ ਯਾਦ ਕਰਦਾ ਹਾਂ, ਖ਼ਾਸ ਕਰ ਉਦੋਂ ਦੀਆਂ ਜਦੋਂ ਅਸੀਂ ਦੋਵੇਂ ਆਪਣੇ ਆਪਣੇ ਰਾਜਾਂ ਦੇ ਮੁੱਖ ਮੰਤਰੀ ਸੀ।
ਪ੍ਰਧਾਨ ਮੰਤਰੀ ਨੇ ਕਲੈਗਨਾਰ ਕਰੁਣਾਨਿਧੀ ਨੂੰ ਕੀਤੀ ਸ਼ਰਧਾਂਜਲੀ ਭੇਟ
Date: