ਦਸਤਾਰ ਸਜਾ ਪੀਐਮ ਮੋਦੀ ਨੇ ਪਟਨਾ ਸਾਹਿਬ ਗੁਰਦੁਆਰੇ ਵਿੱਚ ਟੇਕਿਆ ਮੱਥਾ, ਕਤਾਰ ਵਿੱਚ ਬੈਠੇ ਲੋਕਾਂ ਲਈ ਲੰਗਰ ਦੀ ਕੀਤੀ ਸੇਵਾ
(TTT)ਧਾਨ ਮੰਤਰੀ ਮੋਦੀ ਆਪਣੇ ਦੋ ਦਿਨਾਂ ਬਿਹਾਰ ਦੌਰੇ ‘ਤੇ ਐਤਵਾਰ ਸ਼ਾਮ ਨੂੰ ਪਟਨਾ ਪਹੁੰਚੇ। ਉਨ੍ਹਾਂ ਨੇ ਐਤਵਾਰ ਨੂੰ ਪਟਨਾ ‘ਚ ਰੋਡ ਸ਼ੋਅ ਕੀਤਾ। ਪ੍ਰਧਾਨ ਮੰਤਰੀ ਨੇ ਪਟਨਾ ਦੇ ਰਾਜ ਭਵਨ ਵਿੱਚ ਰਾਤ ਵੀ ਬਿਤਾਈ। ਸੋਮਵਾਰ ਸਵੇਰੇ ਪ੍ਰਧਾਨ ਮੰਤਰੀ ਮੋਦੀ ਤੈਅ ਪ੍ਰੋਗਰਾਮ ਮੁਤਾਬਕ ਪਟਨਾ ਸਥਿਤ ਤਖ਼ਤ ਸਾਹਿਬ ਪੁੱਜੇ।
ਪੀਐਮ ਮੋਦੀ ਸਿੱਖਾਂ ਦੀ ਪੱਗ ਬੰਨ੍ਹ ਕੇ ਪਟਨਾ ਸਾਹਿਬ ਗੁਰਦੁਆਰੇ ਪੁੱਜੇ। ਉਨ੍ਹਾਂ ਨੇ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਪ੍ਰਧਾਨ ਮੰਤਰੀ ਨੇ ਇੱਥੇ ਲੰਗਰ ਵੀ ਛਕਿਆ। ਪਟਨਾ ਸਾਹਿਬ ਗੁਰਦੁਆਰੇ ਤੋਂ ਪੀਐਮ ਮੋਦੀ ਸਿੱਧੇ ਹਾਜੀਪੁਰ ਜਾਣਗੇ ਜਿੱਥੇ ਉਹ ਜਨ ਸਭਾ ਨੂੰ ਸੰਬੋਧਨ ਕਰਨਗੇ।