ਖੇਡ ਮੇਲੇ ਵਿਚ ਨਾਰੂ ਨੰਗਲ ਸਕੂਲ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ

Date:

ਹੁਸ਼ਿਆਰਪੁਰ (TTT)। ਖਾਲਸਾ ਯੂਥ ਸਪੋਰਟਸ ਕਲੱਬ ਵੱਲੋਂ ਕਰਵਾਏ ਗਏ ਵਿਸ਼ਾਲ ਖੇਡ ਮੇਲੇ ਵਿਚ ਵੱਖ-ਵੱਖ ਖੇਡਾਂ ਕਰਵਾਈਆਂ ਗਈਆਂ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਰੂ ਨੰਗਲ ਦੇ ਤਿੰਨ ਖਿਡਾਰਨਾਂ ਅਤੇ ਚਾਰ ਲੜਕਿਆਂ ਨੇ ਅਥਲੈਟਿਕਸ 100 ਮੀਟਰ, 200 ਮੀਟਰ ਅਤੇ 400 ਮੀਟਰ ਦੇ ਵਿੱਚ ਸੱਤ ਗੋਲਡ, ਤਿੰਨ ਸਿਲਵਰ ਅਤੇ ਤਿੰਨ ਹੀ ਬਰੋਂਜ ਮੈਡਲ ਜਿੱਤ ਕੇ ਇਤਿਹਾਸ ਸਿਰਜਿਆ। ਉਹਨਾਂ ਨੇ ਗੋਲਡ ਮੈਡਲ, ਸਿਲਵਰ ਮੈਡਲ ਅਤੇ ਬਰੋਂਜ ਮੈਡਲ ਲੈ ਕੇ 1000-1000 ਰੁਪਏ ਨਕਦੀ ਪ੍ਰਾਈਜ਼ ਵੀ ਜਿੱਤਿਆ ਜੋ ਕਿ ਸਕੂਲ ਲਈ ਬੜੇ ਮਾਣ ਵਾਲੀ ਗੱਲ ਹੈ। ਸਕੂਲ ਦੇ ਇਹਨਾਂ ਐਥਲੀਟਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਕੂਲ ਦੀਆਂ ਤਿੰਨ ਬੈਸਟ ਬਾਕਸਰ ਜਿਨਾਂ ਨੇ ਸਟੇਟ ਪੱਧਰੀ ਖੇਡਾਂ ਦੇ ਵਿੱਚ ਗੋਲਡ, ਸਿਲਵਰ ਅਤੇ ਬਰੋਂਜ ਮੈਡਲ ਜਿੱਤਿਆ, ਉਹਨਾਂ ਤਿੰਨਾਂ ਖਿਡਾਰਨਾਂ ਨੂੰ ਵੀ ਖਾਲਸਾ ਯੂਥ ਸਪੋਰਟਸ ਕਲੱਬ ਬੱਸੀ ਹਸਤ ਖਾਂ ਨੇ 1000- 1000 ਰੁਪਏ ਨਕਦੀ ਪ੍ਰਾਈਜ਼ ਅਤੇ ਗੋਲਡ ਮੈਡਲ ਦੇ ਕੇ ਉਹਨਾਂ ਨੂੰ ਸਨਮਾਨਿਤ ਕੀਤਾ। ਪਿੰਡਾਂ ਦੀਆਂ ਕੁੜੀਆਂ ਨੇ ਵੀ ਖੇਡਾਂ ਦੇ ਵਿੱਚ ਬਹੁਤ ਵੱਡੀਆਂ ਮਾਰੀਆਂ। ਜਿਸ ਕਰਕੇ ਪਿੰਡ ਦੀ ਪੰਚਾਇਤ ਨੇ ਇਹਨਾਂ ਖਿਡਾਰਨਾਂ ਨੂੰ ਸਨਮਾਨਿਤ ਕੀਤਾ। ਸਕੂਲ ਪਹੁੰਚਣ ਤੇ ਇਹਨਾਂ ਸਾਰੇ ਖਿਡਾਰੀਆਂ ਨੂੰ ਸਵੇਰ ਦੀ ਸਭਾ ਵਿੱਚ ਪ੍ਰਿੰਸੀਪਲ ਸ਼ੈਲੇਂਦਰ ਠਾਕੁਰ ਨੇ ਸਨਮਾਨਿਤ ਕੀਤਾ ਅਤੇ ਬੱਚਿਆਂ ਨੂੰ ਖੇਡਾਂ ਦੇ ਪ੍ਰਤੀ ਉਤਸਾਹਪੂਰਵਕ ਭਾਗ ਲੈਣ ਲਈ ਪ੍ਰੇਰਿਤ ਕੀਤਾ। ਸਮੂਹ ਸਟਾਫ ਮੈਂਬਰ ਸਾਹਿਬਾਨ ਸਵੇਰ ਦੀ ਸਭਾ ਵਿੱਚ ਹਾਜ਼ਰ ਸਨ। ਖੇਡ ਵਿਭਾਗ ਦੇ ਮੁਖੀ ਲੈਕਚਰਾਰ ਸੁਰਜੀਤ ਸਿੰਘ ਨੇ ਇਹਨਾਂ ਖਿਡਾਰੀਆਂ ਨੂੰ ਉਹਨਾਂ ਦੀ ਕਾਮਯਾਬੀ ਦੇ ਲਈ ਆਸ਼ੀਰਵਾਦ ਦਿੱਤਾ

LEAVE A REPLY

Please enter your comment!
Please enter your name here
Captcha verification failed!
CAPTCHA user score failed. Please contact us!

Share post:

Subscribe

spot_imgspot_img

Popular

More like this
Related

ਇੰਟਰਨੈਸ਼ਨਲ ਬੈਡਮਿੰਟਨ ਖਿਡਾਰਨ ਰਾਧਿਕਾ ਸ਼ਰਮਾ ਨੂੰ ਰੈੱਡ ਕਰਾਸ ਵੱਲੋਂ ₹2 ਲੱਖ ਦੀ ਆਰਥਿਕ ਸਹਾਇਤਾ

(TTT)ਰੈੱਡ ਕਰਾਸ ਦੁਆਰਾ ਲੁਧਿਆਣਾ ਬਿਵਰੈਜ ਪ੍ਰਾਈਵੇਟ ਲਿਮਿਟੇਡ ਦੇ ਸਹਿਯੋਗ...