PIZZA ਖਾਣ ਵਾਲੇ ਸਾਵਧਾਨ! ਨਾਮੀ ਰੈਸਟੋਰੈਂਟ ਦਾ ਦੱਸਿਆ ਜਾ ਰਿਹਾ ਕਾਕਰੋਚ, ਵੇਖੋ ਵਾਇਰਲ ਵੀਡੀਓ
(TTT)ਜੇਕਰ ਤੁਸੀ ਪੀਜ਼ਾ ਖਾਣ ਦੇ ਸ਼ੌਕੀਨ ਹੋ ਅਤੇ ਰੋਜ਼ਾਨਾ ਪੀਜ਼ਾ ਖਾਣ ਨੂੰ ਤਰਜੀਹ ਦਿੰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ, ਕਿਉਂਕਿ ਅੱਜ ਕੱਲ ਪੀਜ਼ਾ ਦੀ ਤੇਜ਼ੀ ਨਾਲ ਡਿਮਾਂਡ ਵੱਧ ਰਹੀ ਹੈ, ਭਾਵੇਂ ਕਿ ਇਹ ਸਿਹਤ ਲਈ ਕੋਈ ਵਧੀਆ ਚੀਜ਼ ਨਹੀਂ। ਹੁਣ ਮਾਛੀਵਾੜਾ (Machiwada Sahib News) ਦੇ ਇੱਕ ਨਾਮੀ ਰੈਸਟੋਰੈਂਟ ਦੇ ਪੀਜ਼ਾ ‘ਚ ਕਾਕਰੋਚ ਨਿਕਲਣ ਦਾ ਮਾਮਲਾ ਸਾਹਮਣੇ ਆਇਆ ਹੈ। ਗਾਹਕ ਨੇ ਆਰੋਪ ਲਾਇਆ ਹੈ ਕਿ ਰੈਸਟੋਰੈਂਟ ਵਾਲੇ ਗਲਤੀ ਮੰਨਣ ਕੇ ਮਾਫੀ ਮੰਗਣ ਦੀ ਥਾਂ ਉਲਟਾ ਰੋਅਬ ਪਾ ਰਹੇ ਹਨ ਕਿ ਤਾਂ ਕੀ ਹੋ ਗਿਆ ਜੇ ਕਾਕਰੋਚ ਨਿਕਲ ਆਇਆ।
ਵੀਡੀਓ ‘ਚ ਵੇਖਿਆ ਜਾ ਸਕਦਾ ਹੈ ਪੀਜ਼ਾ ਵਿੱਚ ਮਰਿਆ ਹੋਇਆ ਕਾਕਰੋਚ (Cockroach in Pizza) ਵਿਖਾਈ ਦੇ ਰਿਹਾ ਹੈ। ਗਾਹਕ ਨੇ ਦੱਸਿਆ ਕਿ ਉਸ ਨੇ ਘਰੋਂ ਬੱਚਿਆਂ ਖਾਤਰ ਇੱਕ 500 ਰੁਪਏ ਦੇ ਲਗਭਗ ਦਾ ਪੀਜ਼ਾ ਮੰਗਵਾਇਆ ਸੀ, ਜਿਸ ਦੀ ਗੂਗਲਪੇਅ ਰਾਹੀਂ ਪੇਮੈਂਟ ਕੀਤੀ ਗਈ। ਜਦੋਂ ਡਿਲੀਵਰੀ ਬੁਆਏ ਨੇ ਉਨ੍ਹਾਂ ਨੂੰ ਪੀਜ਼ਾ ਡਿਲੀਵਰ ਕਰ ਦਿੱਤਾ, ਜਿਸ ਪਿੱਛੋਂ ਵੇਖਿਆ ਗਿਆ ਤਾਂ ਪੀਜ਼ੇ ‘ਚ ਕਾਕਰੋਚ ਪਾਇਆ ਗਿਆ। ਉਸ ਨੇ ਜਦੋਂ ਡਿਲੀਵਰੀ ਵਾਲੇ ਨਾਲ ਇਸ ਸਬੰਧੀ ਗੱਲ ਕੀਤੀ ਤਾਂ ਉਸ ਨੇ ਰੈਸਟੋਰੈਂਟ ਦੇ ਪ੍ਰਬੰਧਕਾਂ ਨਾਲ ਗੱਲ ਕਰਵਾਈ, ਜਿਨ੍ਹਾਂ ਨੇ ਮਾਫੀ ਤਾਂ ਕੀ ਮੰਗਣੀ ਸੀ ਉਪਰੋਂ ਰੋਅਬ ਪਾਉਣ ਲੱਗ ਪਏ।