16 ਤੋਂ 23 ਦਸੰਬਰ ਤੱਕ ਹੁਸ਼ਿਆਰਪੁਰ ਆਰਮੀ ਫੀਲਡ ਫਾਇਰਿੰਗ ਰੇਂਜ ’ਚ ਨਾ ਜਾਣ ਲੋਕ: ਡਿਪਟੀ ਕਮਿਸ਼ਨਰ
ਹੁਸ਼ਿਆਰਪੁਰ, 13 ਦਸੰਬਰ ( GBC UPDATE ): ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਭਾਰਤੀ ਤਿੱਬਤ ਸੀਮਾ ਪੁਲਿਸ ਬੱਲ 16 ਤੋਂ 23 ਦਸੰਬਰ 2024 ਤੱਕ ਹੁਸ਼ਿਆਰਪੁਰ ਸਥਿਤ 11ਵੀਂ ਕੋਰ ਦੇ ਫੀਲਡ ਫਾਇਰਿੰਗ ਰੇਂਜ ਵਿਚ ਫੀਲਡ ਫਾਇਰਿੰਗ ਕਰਨ ਜਾ ਰਹੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਸਮੇਂ ਦੌਰਾਨ ਕੋਈ ਵੀ ਫੀਲਡ ਫਾਇਰਿੰਗ ਰੇਂਜ ਵਿਚ ਨਾ ਜਾਵੇ।