ਰੋਜ਼ਾਨਾ ਯੋਗ ਕਰਕੇ ਲੋਕ ਪਾ ਰਹੇ ਹਨ ਬਿਮਾਰੀਆਂ ਤੋਂ ਛੁਟਕਾਰਾ: ਮਾਧਵੀ ਸਿੰਘ

Date:

ਰੋਜ਼ਾਨਾ ਯੋਗ ਕਰਕੇ ਲੋਕ ਪਾ ਰਹੇ ਹਨ ਬਿਮਾਰੀਆਂ ਤੋਂ ਛੁਟਕਾਰਾ: ਮਾਧਵੀ ਸਿੰਘ

ਹੁਸ਼ਿਆਰਪੁਰ, 20 ਜੂਨ (TTT) : ਪੰਜਾਬ ਸਰਕਾਰ ਦੁਆਰਾ ਮੁੱਖ ਮੰਤਰੀ ਪੰਜਾਬ ਯੋਗਸ਼ਾਲਾ ਪ੍ਰਾਜੈਕਟ ਤਹਿਤ ਯੋਗ ਦੇ ਖੇਤਰ ਵਿਚ ਕ੍ਰਾਂਤੀ ਲਿਆਂਦੀ ਹੈ। ਇਸੇ ਤਹਿਤ ਵਿਖੇ ਵੱਖ-ਵੱਖ ਸਥਾਨਾਂ ’ਤੇ ਯੋਗ ਦੀਆਂ ਕਲਾਸਾਂ ਚੱਲ ਰਹੀਆਂ ਹਨ। ਇਹ ਜਾਣਕਾਰ ਦਿੰਦਿਆਂ ਜ਼ਿਲ੍ਹਾ ਯੋਗ ਕੁਆਰਡੀਨੇਟਰ ਮਾਧਵੀ ਸਿੰਘ ਨੇ ਦੱਸਿਆ ਕਿ ਬ੍ਰਹਮਣ ਸਭਾ ਹੁਸ਼ਿਆਰਪੁਰ ਵਿਚ ਯੋਗ ਦੀਆਂ ਕਲਾਸਾਂ ਗਰੁੱਪ ਲੀਡਰ ਜਸਵੰਤ ਕੌਰ ਦੀ ਅਗਵਾਈ ਵਿਚ ਯੋਗ ਟ੍ਰੇਨਰ ਉਮੇਸ਼ ਪ੍ਰਤਾਪ ਵੱਲੋਂ ਸਵੇਰੇ 10 ਤੋਂ ਸਵੇਰੇ 11 ਵਜੇ ਤੱਕ ਕਲਾਸਾਂ ਲਈਆਂ ਜਾ ਰਹੀਆਂ ਹਨ। ਇਨ੍ਹਾਂ ਕਲਾਸਾਂ ਵਿਚ ਟੈਂਕੀ ਵਾਲਾ ਪਾਰਕ, ਅਸਲਾਮਾਬਾਦ ਹੁਸ਼ਿਆਰਪੁਰ ਦੀਆਂ ਮਹਿਲਾਵਾਂ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚ ਕੇ ਲਾਭ ਪ੍ਰਾਪਤ ਕਰ ਰਹੀਆਂ ਹਨ। ਇਨ੍ਹਾਂ ਵਿਚ ਵਧੇਰੇ ਮਹਿਲਾਵਾਂ ਸਰਵਾਈਕਲ, ਗੋਡਿਆਂ ਦੇ ਦਰਦ, ਵੱਧ ਭਾਰ, ਮਾਨਸਿਕ ਤਣਾਅ, ਨੀਂਦ ਨਾ ਆਉਣ ਤੋਂ ਪੀੜਤ ਸਨ, ਜਿਨ੍ਹਾਂ ਨੂੰ ਯੋਗ ਦੀਆਂ ਕਲਾਸਾਂ ਵਿਚ ਆਉਣ ਨਾਲ ਕਾਫੀ ਲਾਭ ਮਿਲਿਆ ਹੈ। ਇਨ੍ਹਾਂ ਵਿਚੋਂ ਯੋਗ ਸਾਧਕਾ ਅਤੇ ਹੋਰਨਾਂ ਨੇ ਪੰਜਾਬ ਸਰਕਾਰ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਅਤੇ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਅਸੀਂ ਰੋਜ਼ਾਨਾ ਯੋਗ ਕਰੀਏ ਤਾਂ ਅਸੀਂ ਬਿਮਾਰੀਆਂ ਤੋਂ ਬਚੇ ਰਹਿ ਸਕਦੇ ਹਾਂ ਅਤੇ ਨਾਲ ਹੀ ਪੈਸੇ ਵੀ ਬਚਾ ਸਕਦੇ ਹਾਂ। ਜ਼ਿਲ੍ਹਾ ਯੋਗ ਕੋਆਰਡੀਨੇਟਰ ਮਾਧਵੀ ਸਿੰਘ ਨੇ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਪਾਸ ਯੋਗ ਕਲਾਸ ਕਰਨ ਦਾ ਸਥਾਨ ਉਪਲਬੱਧ ਹੈ ਅਤੇ ਘੱਟ ਤੋਂ ਘੱਟ 25 ਲੋਕਾਂ ਦਾ ਸਮੂਹ ਹੈ, ਤਾਂ ਪੰਜਾਬ ਸਰਕਾਰ ਯੋਗ ਟਰੇਂਡ ਇੰਸਟਰੱਕਟਰ ਘਰ ਭੇਜੇਗੀ। ਜੇਕਰ ਲੋਕ ਚਾਹੁੰਣ ਤਾਂ ਉਹ ਖੁਦ ਜਾਂ ਇਕ ਵਿਅਕਤੀ ਲਈ ਵੀ ਪੰਜੀਕਰਨ ਕਰ ਸਕੇਗਾ। ਜੋ ਲੋਕ ਇਨ੍ਹਾਂ ਕਲਾਸਾਂ ਦਾ ਲਾਭ ਲੈਣਾ ਚਾਹੁੰਦੇ ਹਨ, ਉਹ ਟੋਲ ਫਰੀ ਨੰਬਰ 7669400500 ’ਤੇ ਮਿਸ ਕਾਲ ਦੇ ਸਕਦੇ ਹਨ ਜਾਂ ਫ਼ਿਰ ਸੀ.ਐਮ ਦੀ ਯੋਗਸ਼ਾਲਾ ਪੋਰਟਲ cmdiyogshala.punjab.gov.in ’ਤੇ ਲਾਗਇਨ ਕਰ ਸਕਦੇ ਹਨ।

Share post:

Subscribe

spot_imgspot_img

Popular

More like this
Related

दसूहा के गांव बड्डला में नए बने खेल मैदान का विधायक घुम्मण की ओर से उद्घाटन

- दसूहा विधानसभा क्षेत्र में 10वें खेल पार्क का...

गणतंत्र दिवस समारोह की सुरक्षा के लिए किए गए हैं व्यापक प्रबंधः बाबू लाल मीणा

-    आई.जी एडमिन इंटेलिजेंस ने जिले के पुलिस अधिकारियों के...

फार्माविज़न (एबीवीपी) होशियारपुर द्वारा “स्वामी विवेकानंद का जीवन” विषय पर संगोष्ठी

फार्माविज़न के तत्वावधान में एबीवीपी होशियारपुर द्वारा "स्वामी विवेकानंद का जीवन" विषय...

गांवों व शहरों का होगा सर्वांगीण विकास: डॉ. रवजोत सिंह

- गांव डल्लेवाल में कम्यूनिटी सेंटर का उद्घाटन, खलवाणा,...