ਪੀ. ਐਮ ਕਿਸਾਨ ਸਨਮਾਨ ਨਿਧੀ ਯੋਜਨਾ ਦਾ ਲਾਭ ਜਾਰੀ ਰੱਖਣ ਲਈ ਈ-ਕੇ.ਵਾਈ.ਸੀ ਲਾਜਮੀ : ਡਾ ਕੁਲਦੀਪ ਸਿੰਘ ਮਤੇਵਾਲ

Date:

ਹੁਸ਼ਿਆਰਪੁਰ, 22 ਫਰਵਰੀ(TTT): ਕਿਸਾਨਾਂ ਦੇ ਆਰਥਿਕ ਪੱਧਰ ਨੂੰ ਸਹਾਇਤਾ ਦੇਣ ਲਈ ਭਾਰਤ ਸਰਕਾਰ ਵਲੋਂ ਚਲਾਈ ਜਾ ਰਹੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਜ਼ਿਲ੍ਹੇ ਦੇ ਕਿਸਾਨਾਂ ਵੱਲੋ ਲਾਭ ਲਿਆ ਜਾ ਰਿਹਾ ਹੈ। ਇਸ ਸਕੀਮ ਤਹਿਤ ਕਿਸਾਨਾਂ ਨੂੰ ਸਲਾਨਾ ਛੇ ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ, ਜੋ ਕਿ ਦੋ ਹਜ਼ਾਰ ਰੁਪਏ ਦੀਆਂ ਤਿੰਨ ਕਿਸ਼ਤਾਂ ਵਿਚ ਕਿਸਾਨਾਂ ਦੇ ਖਾਤਿਆਂ ਵਿਚ ਭਾਰਤ ਸਰਕਾਰ ਵੱਲੋਂ ਟਰਾਂਸਫਰ ਕੀਤੀਆਂ ਜਾਂਦੀਆਂ ਹਨ। ਯੋਜਨਾ ਦਾ ਲਾਭ ਜਾਰੀ ਰੱਖਣ ਲਈ ਲਾਭਪਾਤਰੀ ਕਿਸਾਨ ਵੱਲੋਂ ਆਪਣੀ ਈ-ਕੇ.ਵਾਈ.ਸੀ ਕਰਵਾਉਣੀ ਲਾਜ਼ਮੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫਸਰ ਡਾ. ਕੁਲਦੀਪ ਸਿੰਘ ਮਤੇਵਾਲ ਨੇ ਦੱਸਿਆ ਕਿ ਸਕੀਮ ਦੀ ਸ਼ੁਰੂਆਤ ਤੋਂ ਹੁਣ ਤੱਕ 15 ਕਿਸ਼ਤਾਂ ਕਿਸਾਨਾਂ ਦੇ ਖਾਤਿਆਂ ਵਿਚ ਸਫਲਤਾ ਪੂਰਵਕ ਜਮ੍ਹਾਂ ਕਰਵਾ ਦਿੱਤੀਆਂ ਗਈਆਂ ਹਨ। ਭਾਰਤ ਸਰਕਾਰ ਦੀਆ ਹਦਾਇਤਾਂ ਅਨੁਸਾਰ ਸਕੀਮ ਦੇ ਲਾਭਪਾਤਰੀਆਂ ਵਲੋ ਆਪਣੀ ਈ-ਕੇ.ਵਾਈ.ਸੀ ਕਰਵਾਉਣੀ ਲਾਜ਼ਮੀ ਹੈ, ਜੋ ਕਿ ਆਪਣੇ ਨਜ਼ਦੀਕੀ ਸੇਵਾ ਕੇਂਦਰ ਤੋਂ ਕਰਵਾਈ ਜਾ ਸਕਦੀ ਹੈ।

ਜ਼ਿਲ੍ਹੇ ਵਿਚ ਕਰੀਬ 32 ਫੀਸਦੀ (34,631) ਲਾਭਪਾਤਰੀਆਂ ਦੀ ਈ-ਕੇ.ਵਾਈ.ਸੀ 22485 ਦੀ ਲੈਡ ਸੀਡਿੰਗ, 16531 ਦੀ ਅਧਾਰ ਸੀਡਿੰਗ ਪੈਡਿੰਗ ਹੈ। ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਕੀਮ ਦਾ ਲਾਭ ਜਾਰੀ ਰੱਖਣ ਲਈ ਆਪਣੀ ਈ-ਕੇ.ਵਾਈ.ਸੀ ਜਲਦ ਤੋਂ ਜਲਦ ਨੇੜਲੇ ਸੇਵਾ ਕੇਂਦਰਾਂ ਜਾਂ ਸੀ.ਐਸ.ਸੀ ਸੈਂਟਰ ਤੋਂ ਕਰਵਾ ਲੈਣ, ਅਜਿਹਾ ਨਾ ਕਰਨ ਦੀ ਸੂਰਤ ਵਿਚ ਸਕੀਮ ਅਧੀਨ ਮਿਲਣ ਵਾਲੀ ਵਿਤੀ ਰਾਸ਼ੀ ਬੰਦ ਹੋ ਜਾਵੇਗੀ । ਸਕੀਮ ਸਬੰਧੀ ਕਿਸੇ ਵੀ ਜਾਣਕਾਰੀ ਲਈ ਲਾਭਪਾਤਰੀ ਆਪਣੇ ਨੇੜਲੇ ਬਲਾਕ ਖੇਤੀਬਾੜੀ ਦਫ਼ਤਰ ਵਿਚ ਸਪੰਰਕ ਕਰ ਸਕਦੇ ਹਨ।

Share post:

Subscribe

spot_imgspot_img

Popular

More like this
Related

बेहतर सरकारी स्कूल बनाम आम नागरिक के बच्चों को बेहतर शिक्षा – डा राज कुमार चब्बेवाल 

होशियारपुर(TTT): सरकारी स्कूलों में बेहतर शिक्षा के साथ साथ...

विधायक ब्रम शंकर जिम्पा ने 16.14 लाख की लागत से लगाई गई स्ट्रीट लाइटों की करवाई शुरुआत

पंजाब सरकार ने गांवों-शहरों में बुनियादी सुविधाओं का स्तर...