ਸਨਾਤਨ ਧਰਮ ਕਾਲਜ ਹੁਸ਼ਿਆਰਪੁਰ ਵਿਖੇ ਡਿਬੇਟ ਕਮ ਰੋਲ ਪਲੇਇੰਗ ਪ੍ਰਤਿਯੋਗਤਾ ਦਾ ਆਯੋਜਨ।
ਹੁਸ਼ਿਆਰਪੁਰ 17 ਫਰਵਰੀ (ਬਜਰੰਗੀ ਪਾਂਡੇ):ਸਨਾਤਨ ਧਰਮ ਕਾਲਜ ਹੁਸ਼ਿਆਰਪੁਰ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ਼੍ਰੀਮਤੀ ਹੇਮਾ ਸ਼ਰਮਾ, ਸਕੱਤਰ ਸ਼੍ਰੀ ਸ਼੍ਰੀ ਗੋਪਾਲ ਸ਼ਰਮਾ, ਕਾਰਜਕਾਰੀ ਪ੍ਰਿੰਸੀਪਲ ਸ਼੍ਰੀ ਪ੍ਰਸ਼ਾਂਤ ਸੇਠੀ ਦੀ ਅਗਵਾਈ ਹੇਠ ਆਈ.ਕਿਊ.ਏ.ਸੀ ਦੇ ਸਹਿਯੋਗ ਨਾਲ ਪੀ.ਜੀ ਡਿਪਾਰਟਮੈਂਟ ਆਫ਼ ਕਾਮਰਸ ਵੱਲੋਂ ਕਾਲਜ ਕੈਂਪਸ ਵਿੱਚ ਵਰਚੁਅਲ ਮੀਟ ਦੇ ਤਹਿਤ ਇੱਕ “ਡਿਬੇਟ ਕਮ ਰੋਲ ਪਲੇਇੰਗ” ਪੋ੍ਗਰਾਮ ਦਾ ਆਯੋਜਨ ਕੀਤਾ ਗਿਆ। ਡਿਬੇਟ ਕਮ ਰੋਲ ਪਲੇਇੰਗ ਦਾ ਵਿਸ਼ਾ ਵਿਦਿਆਰਥੀਆਂ ਦੁਆਰਾ ਜੀ-20 ਵਰਚੂਅਲ ਮੀਟ ਸੀ। ਇਸ ਮੁਕਾਬਲੇ ਦਾ ਉਦੇਸ਼ ਨੌਜਵਾਨਾਂ ਦੀ ਸ਼ਖ਼ਸੀਅਤ ਦਾ ਬਹੁ-ਪੱਖੀ ਵਿਕਾਸ ਕਰਨਾ ਸੀ ਜਿਸ ਵਿੱਚ ਉਹਨਾਂ ਦੀ ਗੱਲਬਾਤ ਦੇ ਢੰਗ ਤਰੀਕੇ, ਟੀਮ ਸਹਿਯੋਗ ਅਤੇ ਹੋਰ ਹੁਨਰਾਂ ਨੂੰ ਵਿਕਸਤ ਕਰਨ ਦਾ ਇੱਕ ਵਿਲੱਖਣ ਮੌਕਾ ਪ੍ਰਦਾਨ ਕਰਨਾ ਸੀ। ਇਸ ਪ੍ਰਤਿਯੋਗਿਤਾ ਦਾ ਆਯੋਜਨ ਡਾ. ਮਨਜੀਤ ਕੌਰ ਦੀ ਸੁਯੋਗ ਅਗਵਾਈ ਵਿੱਚ ਕੀਤਾ ਗਿਆ। ਇਸ ਪੋ੍ਗਰਾਮਰਾਮ ਵਿੱਚ ਵਿਦਿਆਰਥੀਆਂ ਨੇ ਉੁਤਸ਼ਾਹ ਪੂਰਵਕ ਭਾਗ ਲਿਆ। ਇਸ ਪ੍ਰਤਿਯੋਗਿਤਾ ਵਿੱਚ ਬੀ.ਕਾੱਮ ਭਾਗ ਛੇਵਾਂ ਦੀ ਵਿਦਿਆਰਥਣ ਅੰਕਿਤਾ ਠਾਕੁਰ ਨੇ ਪਹਿਲਾ, ਸੌਰਵ ਗੁਪਤਾ ਨੇ ਦੂਸਰਾ ਅਤੇ ਆਂਚਲ ਸ਼ਰਮਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਪ੍ਰੋ.ਡਿੰਪਲ, ਪ੍ਰੋ. ਮਨੀਸ਼ਾ ਠਾਕੁਰ, ਪ੍ਰੋ. ਨੇਹਾ, ਪ੍ਰੋ.ਮਹਿਕ ਅਤੇ ਪ੍ਰੋ. ਸਾਹਿਬਾ ਜੈਨ ਮੌਜੂਦ ਸਨ।