ਸਨਾਤਨ ਧਰਮ ਕਾਲਜ, ਹੁਸ਼ਿਆਰਪੁਰ ਵਿਖੇ ਪੁਸਤਕ ਰੀਲੀਜ਼ ਸਮਾਰੋਹ ਦਾ ਆਯੋਜਨ।
ਹੁਸ਼ਿਆਰਪੁਰ 21 ਜੁਲਾਈ (ਬਜਰੰਗੀ ਪਾਂਡੇ):ਸਨਾਤਨ ਧਰਮ ਕਾਲਜ ਹੁਸ਼ਿਆਰਪੁਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼੍ਰੀਮਤੀ ਹੇਮਾ ਸ਼ਰਮਾ, ਸਕੱਤਰ ਸ਼੍ਰੀ ਸ਼੍ਰੀ ਗੋਪਾਲ ਸ਼ਰਮਾ, ਸੰਯੁਕਤ ਸਕੱਤਰ ਸ਼੍ਰੀ ਤਿਲਕ ਰਾਜ ਸ਼ਰਮਾ, ਕੈਸ਼ੀਅਰ ਸ਼੍ਰੀ ਪ੍ਰਮੋਦ ਸ਼ਰਮਾ, ਗਰੁੱਪ ਕੈਪਟਨ ਸ਼੍ਰੀ ਦੀਪਕ ਸ਼ਰਮਾ ਅਤੇ ਕਾਰਜਕਾਰੀ ਪ੍ਰਿੰਸੀਪਲ ਸ. ਪ੍ਰਸ਼ਾਂਤ ਸੇਠੀ ਜੀ ਦੇ ਮਾਰਗ ਦਰਸ਼ਨ ਨਾਲ ਆਈ.ਕਿਉ.ਏ.ਸੀ ਦੇ ਸਹਿਯੋਗ ਨਾਲ ਅਰਥ ਸ਼ਾਸਤਰ ਵਿਭਾਗ ਦੁਆਰਾ ਰਾਸ਼ਟਰੀ ਸਿੱਖਿਆ ਨੀਤੀ-2020 ਨਾਲ ਸੰਬੰਧਿਤ ਪੁਸਤਕ ਰੀਲੀਜ਼ ਕੀਤੀ ਗਈ।
ਇਸ ਪੁਸਤਕ ਦੇ ਮੁੱਖ ਸੰਪਾਦਕ ਕਾਰਜਕਾਰੀ ਪ੍ਰਿੰਸੀਪਲ ਸ਼੍ਰੀ ਪ੍ਰਸ਼ਾਂਤ ਸੇਠੀ ਅਤੇ ਸੰਪਾਦਕ ਅਰਥ ਸ਼ਾਸਤਰ ਵਿਭਾਗ ਦੇ ਮੁਖੀ ਡਾ: ਮੋਨਿਕਾ, ਸਹਾਇਕ ਪ੍ਰੋ. ਮੇਘਾ ਦੂਆ, ਡਾ.ਪਲਵਿੰਦਰ ਕੌਰ ਅਤੇ ਸਹਾਇਕ ਪ੍ਰੋ. ਓਮ ਪ੍ਰਕਾਸ਼ ਸਨ । ਇਸ ਪੁਸਤਕ ਵਿੱਚ ਰਾਸ਼ਟਰੀ ਸਿੱਖਿਆ ਨੀਤੀ ਦੇ ਮੁੱਦਿਆਂ, ਚੁਣੌਤੀਆਂ ਅਤੇ ਉਲਝਣਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ ਹੈ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਮੈਂਬਰ ਸ਼੍ਰੀ ਅਸ਼ੋਕ ਸ਼ਾਰਦਾ, ਸ਼੍ਰੀ ਵਿਪਨ ਵਾਲੀਆ, ਸ੍ਰੀ ਸੰਦੀਪ ਜੋਸ਼ੀ, ਸ਼੍ਰੀ ਰਾਜਨ ਸ਼ਰਮਾ, ਸ੍ਰੀ ਅਸ਼ਵਨੀ ਸੈਣੀ, ਸ੍ਰੀ ਆਸ਼ੂਤੋਸ਼ ਜੈਨ, ਸ਼੍ਰੀ ਸੰਜੀਵ ਅਰੋੜਾ ਅਤੇ ਸ਼੍ਰੀ ਮਨੋਜ ਗੋਇਲ ਅਤੇ ਕਾਲਜ ਬਰਸਰ ਸਹਾਇਕ ਪ੍ਰੋ. ਮਨਜੀਤ ਕੌਰ ਹਾਜ਼ਰ ਸਨ। ਮੈਨੇਜਿੰਗ ਕਮੇਟੀ ਦੇ ਪ੍ਰਧਾਨ ਸ਼੍ਰੀਮਤੀ ਹੇਮਾ ਸ਼ਰਮਾ ਨੇ ਇਸ ਪੁਸਤਕ ਦੇ ਰੀਲੀਜ਼ ਹੋਣ ’ਤੇ ਕਾਰਜਕਾਰੀ ਪ੍ਰਿੰਸੀਪਲ ਸ੍ਰੀ ਪ੍ਰਸ਼ਾਂਤ ਸੇਠੀ ਅਤੇ ਅਰਥ ਸ਼ਾਸਤਰ ਵਿਭਾਗ ਨੂੰ ਵਧਾਈ ਦਿੱਤੀ।
YOU TUBE: