
ਖੁੱਲੀਆਂ ਗੋਲੀਆਂ ਸਮੇਤ ਇੱਕ ਵਿਅਕਤੀ ਗ੍ਰਿਫਤਾਰ

ਹੁਸ਼ਿਆਰਪੁਰ, ( ਨਵਨੀਤ ਸਿੰਘ ਚੀਮਾ ):- ਖਬਰ ਥਾਣਾ ਗੜਸ਼ੰਕਰ ਤੋਂ ਪਿੰਡ ਡੱਲੇਵਾਲ ਤੋਂ ਲਿੰਕ ਰੋਡ ਪਿੱਪਲੀਵਾਲ ਪੀਰਾਂ ਦੀ ਜਗ੍ਹਾ ਤੇ ਨਜ਼ਦੀਕ ਦੀ ਹੈ ਜਿੱਥੇ ਇਹ ਐਸਆਈ ਓਕਾਰ ਸਿੰਘ ਆਪਣੀ ਪੁਲਿਸ ਪਾਰਟੀ ਦੇ ਨਾਲ ਗਸ਼ਤ ਅਤੇ ਚੈਕਿੰਗ ਕਰ ਰਹੇ ਸਨ ਜਿਸ ਦੌਰਾਨ ਸਾਹਮਣੇ ਤੋਂ ਆ ਰਹੇ ਇੱਕ ਵਿਅਕਤੀ ਦੀ ਸ਼ਕ ਦੇ ਅਧਾਰ ਤੇ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 52 ਖੁੱਲੀਆਂ ਗੋਲੀਆਂ ਬਰਾਮਦ ਹੋਈਆਂ। ਉਕਤ ਵਿਅਕਤੀ ਦੀ ਪਹਿਚਾਨ ਕੁਲਦੀਪ ਸਿੰਘ ਉਰਫ ਮਣੀ ਪੁੱਤਰ ਬਿਸ਼ਨ ਦਾਸ ਵਾਸੀ ਡੱਲੇਵਾਲ ਥਾਣਾ ਗੜਸ਼ੰਕਰ ਜ਼ਿਲਾ ਹੁਸ਼ਿਆਰਪੁਰ ਵਜੋਂ ਹੋਈ ਹੈ ਅਤੇ ਉਸ ਉਸ ਦੇ ਖਿਲਾਫ NDPS ਐਕਟ ਦੇ ਤਹਿਤ ਮੁਕਦਮਾ ਦਰਜ ਕਰਕੇ ਕੁਲਦੀਪ ਸਿੰਘ ਉਰਫ ਮਣੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

