News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਦਰਦਨਾਕ ਸੜਕ ਹਾਦਸੇ ਚ ਇੱਕ ਵਿਅਕਤੀ ਦੀ ਮੌਤ

ਦਰਦਨਾਕ ਸੜਕ ਹਾਦਸੇ ਚ ਇੱਕ ਵਿਅਕਤੀ ਦੀ ਮੌਤ

(TTT)ਖਬਰ ਹੁਸ਼ਿਆਰਪੁਰ ਮਾਹਿਲਪੁਰ ਰੋਡ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਅੱਜ ਤੜਕੇ ਇਕ ਦਰਦਨਾਕ ਸੜਕ ਹਾਦਸੇ ਚ ਇੱਕ ਵਿਅਕਤੀ ਦੀ ਮੌਤ ਹੋ ਜਾਣ ਦ ਸਮਾਚਾਰ ਪ੍ਰਾਪਤ ਹੋਇਆ ਪ੍ਰਾਪਤ ਜਾਣਕਾਰੀ ਅਨੁਸਾਰ ਟਿੱਪਰ ਅਤੇ ਕਾਰ ਦੀ ਹੋਈ ਟੱਕਰ ਵਿੱਚ ਕਾਰ ਸਵਾਰ ਦੀ ਮੌਕੇ ਤੇ ਹੀ ਮੌਤ ਹੋ ਗਈ ਦੱਸਿਆ ਜਾਂਦਾ ਹੈ ਕਿ ਟੱਕਰ ਇਨੀ ਭਿਆਨਕ ਸੀ ਕਿ ਕਾਰ ਪੂਰੀ ਤਰਹਾਂ ਨੁਕਸਾਨੀ ਗਈ ਜਦ ਕਿ ਟਿੱਪਰ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਇਸ ਮੌਕੇ 112 ਦੀ ਟੀਮ ਮੌਕੇ ਤੇ ਪਹੁੰਚ ਗਈ ਅਤੇ ਉਸਨੇ ਤੁਰੰਤ ਸਦਰ ਪੁਲਿਸ ਨੂੰ ਇਤਲਾਹ ਕੀਤੀ ਅਤੇ ਮੌਕੇ ਤੇ ਪਹੁੰਚੇ ਜਾਂ ਅਧਿਕਾਰੀ ਨੇ ਦੱਸਿਆ ਕੀ ਕਾਰ ਸਵਾਰ ਮਹਲਪੁਰ ਸਾਈਡ ਤੋਂ ਆ ਰਿਹਾ ਸੀ ਜਦੋਂ ਉਹ ਕੈਂਪ ਨਜਦੀਕ ਪਹੁੰਚਾ ਤਾ ਸਾਹਮਣੇ ਤੋਂ ਆ ਰਹੇ ਟਿਪਰ ਨਾਲ ਕਾਰ ਦਾ ਐਕਸੀਡੈਂਟ ਹੋ ਜਾਂਦਾ ਹੈ ਅਤੇ ਮੌਕੇ ਤੇ ਹੀ ਕਾਰ ਸਵਾਰ ਜੰਗ ਬਹਾਦਰ ਸਿੰਘ ਪੁੱਤਰ ਸਰਬਜੀਤ ਸਿੰਘ ਲਾਲੀ ਬਾਸੀ ਪਿੰਡ ਇਲਾਹਾਬਾਦ ਦੀ ਮੌਕੇ ਤੇ ਹੀ ਮੌਤ ਹੋ ਗਈ ਜਿਸ ਦੀ ਲਾਸ਼ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਗਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇਸ ਮੌਕੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਉਹਨਾਂ ਨੂੰ ਤੰਗ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਦੇ ਬਿਆਨ ਦਰਜ ਨਹੀਂ ਕੀਤੇ ਜਾ ਰਹੇ ।