
ਹੁਸ਼ਿਆਰਪੁਰ ( ਨਵਨੀਤ ਸਿੰਘ ਚੀਮਾ ):- ਮੁਕੇਰੀਆਂ ਪਠਾਨਕੋਟ ਤੇ ਪੈਂਦੇ ਮਾਰਗ ਭੰਗਲਾ ਚੁੰਗੀ ਦੇ ਨਜ਼ਦੀਕ ਇੱਕ ਸੜਕੀ ਹਾਦਸੇ ਵਿੱਚ ਇੱਕ ਨੌਜਵਾਨ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਮ੍ਰਿਤਕ ਦੀ ਪਹਿਚਾਨ ਸਤਨਾਮ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਬੱਧੂਪੁਰ ਮੁਕੇਰੀਆਂ ਵਜੋਂ ਹੋਈ ਹੈ। ਇਸ ਹਾਦਸੇ ਬਾਰੇ ਰਣਧੀਰ ਸਿੰਘ ਪੁੱਤਰ ਲੇਟ ਬਲਵੰਤ ਸਿੰਘ ਵਾਸੀ ਤਲਵੰਡੀ ਕਲਾਂ ਥਾਣਾ ਮੁਕੇਰੀਆਂ ਵਲੋਂ ਅਨਿਲ ਕੁਮਾਰ ਪੁੱਤਰ ਬਲਦੇਵ ਚੰਦ ਵਾਸੀ ਮਕਾਨ ਨੰਬਰ G-14, 2603 ਨਿਰਾਲਾ ਗਰੀਨਸਾਇਰ ਗਰੇਟਾ ਨੋਇਡਾ ਵੈਸਟ ਥਾਣਾ ਗਰੇਟਾ ਨੋਇਡਾ ਗੌਤਮ ਬੁੱਧ ਨਗਰ ਯੂਪੀ ਦੇ ਖਿਲਾਫ ਲਿਖਤੀ ਦਰਖਾਸਤ ਦਿੱਤੀ ਗਈ। ਉਹਨਾਂ ਦੱਸਿਆ ਕਿ ਉਸ ਦਾ ਭਤੀਜਾ ਸਤਨਾਮ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਬੁੱਧੂਪੁਰ ਮਕੇਰੀਆਂ ਦਾ ਰਹਿਣ ਵਾਲਾ ਜੋ ਆਪਣੇ ਬੁੱਲਟ ਮੋਟਰਸਾਈਕਲ ਤੇ ਆਪਣੇ ਬੁਲਟ ਮੋਟਰਸਾਈਕਲ ਨੰਬਰ PB-07- BZ- 9447 ਤੇ ਸਵਾਰ ਹੋ ਕੇ ਆ ਰਿਹਾ ਸੀ ਉਸਦਾ ਭਤੀਜਾ ਉਸਨੂੰ ਰਸਤੇ ਵਿੱਚ ਮਿਲ ਗਿਆ ਅਤੇ ਥੋੜੀ ਦੇਰ ਗੱਲਬਾਤ ਕਰਨ ਤੋਂ ਬਾਅਦ ਉਹ ਆਪਣੇ ਮੋਟਰਸਾਈਕਲ ਤੇ ਪਿੰਡ ਨੂੰ ਚੱਲ ਪਏ ਜਦੋਂ ਉਹ ਰੋਇਲ ਇਨਫੀਡ ਏਜੰਸੀ ਤੇ ਇੱਕ ਨਜ਼ਦੀਕ ਪਹੁੰਚੇ ਤਾਂ ਹਾਈਵੇ ਤੇ ਜਾ ਰਹੀ ਮਾਰਕਾ ਬਲੀਨੋ ਗੱਡੀ, ਨੰਬਰ UP-16-DX-4334 ਦੇ ਡਰਾਈਵਰ ਨੇ ਚਿੱਟੀ ਰੋਡ ਤੇ ਗਲਤ ਪਾਰਕਗ ਕਰਦੇ ਹੋਏ ਕਾਰ ਰੋਕਣ ਕਾਰਨ ਉਸਦਾ ਭਤੀਜਾ ਜੋ ਕਿ ਪਿੱਛੋਂ ਦੀ ਆ ਰਿਹਾ ਸੀ ਤਾਂ ਮੋਟਰਸਾਈਕਲ ਕਾਰਨਾਟਕਰਾਉਣ ਤੋਂ ਬਾਅਦ ਜੀਟੀ ਰੋਡ ਤੇ ਜਾ ਰਹੇ ਟਰੱਕ ਨਾਲ ਵੀ ਟਕਰਾ ਕੇ ਡਿੱਗ ਗਿਆ। ਉਸ ਵੇਲੇ ਉਸ ਤੇ ਕਾਫੀ ਸੱਟਾਂ ਲੱਗੀਆਂ ਜਿਸ ਤੋਂ ਬਾਅਦ ਸਤਨਾਮ ਸਿੰਘ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਤੇ ਇਲਾਜ ਦੇ ਦੌਰਾਨ ਉਸ ਦੀ ਮੌਤ ਹੋ ਗਈ।
ਇਹ ਸਾਰੇ ਮਾਮਲੇ ਬਾਰੇ ਏਐਸਆਈ ਸੁਖਦੇਵ ਸਿੰਘ ਵੱਲੋਂ 285,106,324(4)BNS ਅਤੇ 283,304-A,427 IPC ਦੇ ਤਹਿਤ ਅਨਿਲ ਕੁਮਾਰ ਤੇ ਮੁਕਦਮਾ ਦਰਜ ਕੀਤਾ ਗਿਆ

