ਹੁਸ਼ਿਆਰਪੁਰ 17 ਜੂਨ (ਬਜਰੰਗੀ ਪਾਂਡੇ): “ ਮੇਰਾ ਸ਼ਹਿਰ ਮੇਰਾ ਮਾਣ ” ਮੁਹਿੰਮ ਤਹਿਤ ਨਗਰ ਨਿਗਮ ਵੱਲੋਂ ਸਫਾਈ ਪੰਦਰਵਾੜੇ ਦੇ ਤੀਸਰੇ ਦਿਨ ਜਲੰਧਰ ਰੋਡ ਪਿੱਪਲਾਂਵਾਲਾ ਦੀ ਸਫਾਈ ਕਰਵਾਈ ਗਈ ਇਸ ਮੌਕੇ ਮੇਅਰ ਨਗਰ ਨਿਗਮ ਹੁਸ਼ਿਆਰਪੁਰ ਸੁਰਿੰਦਰ ਕੁਮਾਰ ਜੀ ਸ਼ਾਮਿਲ ਹੋਏ ਅਤੇ ਸਫਾਈ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਇਆ ਅਤੇ ਸ਼ਹਿਰਵਾਸੀਆਂ ਨੂੰ ਆਪਣੇ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਸਬੰਧੀ ਅਪੀਲ ਕੀਤੀ। ਉਹਨਾਂ ਵੱਲੋਂ ਸਮੂਹ ਸ਼ਹਿਰਵਾਸੀਆਂ ਨੂੰ ਨਗਰ ਨਿਗਮ ਦੁਆਰਾ ਸ਼ੁਰੂ ਕੀਤੀ ਗਈ ਇਸ ਅਹਿਮ ਮੁਹਿੰਮ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਕਿਹਾ ਗਿਆ। ਸ਼ਹਿਰਵਾਸੀਆਂ/ਵਪਾਰੀਆਂ/ਦੁਕਾਨਦਾਰਾਂ ਨੂੰ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਨਾ ਕਰਨ ਲਈ ਕਿਹਾ ਗਿਆ ਅਤੇ ਇਹ ਵੀ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਅਤੇ ਦੁਕਾਨਦਾਰ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ/ਵਿਕਰੀ ਕਰਦਾ ਜਾਂ ਕੂੜੇ ਨੂੰ ਖੁੱਲੇ ਵਿੱਚ ਸੁਟੱਦਾ ਜਾਂ ਅੱਗ ਲਗਾਉਦਾਂ ਪਾਇਆ ਜਾਂਦਾ ਹੈ ਤਾਂ ਉਸ ਵਿਰੁਧ ਸੋਲਿਡ ਵੇਸਟ ਮੈਨੇਜਮੈਂਟ ਰੂਲਜ 2016 ਤਹਿਤ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੇ ਹੋਏ ਕਾਰਵਾਈ ਕੀਤੀ ਜਾਵੇਗੀ ਅਤੇ ਜ਼ੁਰਮਾਨਾ ਕੀਤਾ ਜਾਵੇਗਾ।
ਉਹਨਾਂ ਦੱਸਿਆ ਕਿ ਨਗਰ ਨਿਗਮ ਸਮੇ –ਸਮੇ ਸਿਰ ਰੋਜਾਨਾ ਸਫਾਈ ਦੇ ਨਾਲ -2 ਇਹੋ ਜਹਿਆਂ ਮੁਹਿੰਮਾਂ ਚਲਾਉਂਦੀ ਰਹਿੰਦੀ ਹੈ ਪਰ ਸਹਿਰ ਸਾਫ-ਸੁਥਰਾ ਤੱਦ ਹੀ ਹੋ ਸਕਦਾ ਹੈ ਜੱਦ ਸਹਿਰਵਾਸੀ ਇਸ਼ ਪ੍ਰਤੀ ਜਾਗਰੂਕ ਹੋਣ ਅਤੇ ਆਪਣੀ ਨਿੱਜੀ ਜਿੰਮੇਵਾਰੀ ਸੱਮਝਦੇ ਹੋਏ ਨਗਰ ਨਿਗਮ ਦਾ ਸਾਥ ਦੇਣ ਜਿਵੇ ਕਿ ਆਪਣੇ ਘਰ ਦੇ ਕੂੜੇ ਨੂੰ ਅਲੱਗ-2 (ਗਿੱਲਾ ਅਤੇ ਸੁੱਕਾ )ਰੱਖਣ ਅਤੇ ਸਫਾਈ ਸੇਵਕ ਨੂੰ ਮੁਹਿਈਆਂ ਕਰਵਾਉਣ ਤਾਂ ਜੋ ਇਸ ਕੂੱੜੇ ਦਾ ਸਹੀ ਨਿਪਟਾਰਾ ਨਗਰ ਨਿਗਮ ਵਲੋ ਵਧੀਆ ਤਰੀਕੇ ਨਾਲ ਕੀਤਾ ਜਾ ਸਕੇ। ਲੋਕਾਂ ਵਲੋ ਇੱਕਠਾ ਕਰਕੇ ਦਿੱਤਾ ਕੂੜਾ ਦੇ ਨਿਪਟਾਰਾ ਕਰਨਾ ਬਹੂਤ ਹੀ ਮੁਸਕਿਲ ਹੋ ਜਾਂਦਾ ਹੈ ।ਸਹਿਰਵਾਸੀ ਖਰੀਦਾਰੀ ਕਰਨ ਜਾਣ ਸਮੇ ਆਪਣਾ ਕੱਪੜੇ ਜਾਂ ਜੂਟ ਥੈਲਾ ਘਰ ਤੋ ਲੈਕੇ ਜਾਣ ਤਾਂ ਜੋ ਪਲਾਸਟਿਕ ਦੇ ਲਿਫਾਫੇ ਦੀ ਵਰਤੋ ਨੂੰ ਬੰਦ ਕੀਤਾ ਜਾ ਸਕੇ ।
ਇਸ ਮੌਕੇ ਤੇ ਸਹਾਇਕ ਕਮਿਸ਼ਨਰ ਸੰਦੀਪ ਤਿਵਾੜੀ, ਨਿਗਮ ਸਕੱਤਰ ਜਸਵਿੰਦਰ ਸਿੰਘ, ਸੀਨੀਅਰ ਡਿਪਟੀ ਮੇਅਰ ਸ਼੍ਰੀਮਤੀ ਪ੍ਰਵੀਣ ਸੈਣੀ, ਡਿਪਟੀ ਮੇਅਰ ਸ਼੍ਰੀਮਤੀ ਰਣਜੀਤਾ ਚੌਧਰੀ, ਸੈਨੇਟਰੀ ਇੰਸਪੈਕਟਰ ਰਾਜੇਸ਼ ਕੁਮਾਰ ਅਤੇ ਗੁਰਵਿੰਦਰ ਸਿੰਘ ਸਮੇਤ ਨਗਰ ਨਿਗਮ ਦੇ ਹੋਰ ਕਰਮਚਾਰੀ ਵੀ ਮੌਜੂਦ ਰਹੇ।