ਹੁਸ਼ਿਆਰਪੁਰ ਵਿੱਚ ਕਿਸਾਨਾਂ ਦੀਆਂ ਮੰਗਾਂ ‘ਤੇ ਡੀ.ਸੀ. ਨਾਲ ਮੀਟਿੰਗ, ਅੰਬੂਜਾ ਸੀਮਿੰਟ ਫੈਕਟਰੀ ‘ਤੇ ਚਰਚਾ
ਹੁਸ਼ਿਆਰਪੁਰ-7-10-2024:(TTT) ਅੱਜ ਇੱਥੇ ਕੁਲ ਹਿੰਦ ਕਿਸਾਨ ਸਭਾ, ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਅਤੇ ਸੀ.ਆਈ.ਟੀ.ਯੂ. ਦੇ ਸਾਥੀਆਂ ਦਾ ਭਰਵਾਂ ਡੈਪੂਟੇਸ਼ਨ ਸਾਥੀ ਗੁਰਨੇਕ ਸਿੰਘ ਭੱਜਲ, ਸਾਥੀ ਗੁਰਮੇਸ਼ ਸਿੰਘ ਅਤੇ ਸਾਥੀ ਮਹਿੰਦਰ ਕੁਮਾਰ ਬੱਢੋਆਣ ਦੀ ਅਗਵਾਈ ਵਿੱਚ ਡੀ.ਸੀ.ਹੁਸ਼ਿਆਰਪੁਰ ਨੂੰ ਮਿਲਿਆ। ਸਾਥੀਆਂ ਨੇ ਡੀ.ਸੀ. ਸ਼੍ਰੀਮਤੀ ਕੋਮਲ ਮਿੱਤਲ ਨੂੰ ਮੰਗ ਪੱਤਰ ਦੇ ਕੇ ਉਹਨਾਂ ਤੋਂ ਮੰਗ ਕੀਤੀ ਕਿ ਬੱਢੋਆਣ – ਰਨਿਆਲਾ ਰੋਡ ਤੇ ਲਗ ਰਹੀ ਅੰਬੂਜਾ ਸੀਮਿੰਟ ਫੈਕਟਰੀ ਦੇ ਇਲਾਕੇ ਦੇ ਪਿੰਡਾਂ ਵਿੱਚ ਮਨੁੱਖਾਂ ਅਤੇ ਫਸਲਾਂ ਤੇ ਪੈਣ ਵਾਲਾ ਪ੍ਰਭਾਵ, ਵਾਤਾਵਰਣ ਦੇ ਪ੍ਰਦੂਸ਼ਿਤ ਅਤੇ ਪਾਣੀ ਦੇ ਪ੍ਰਦੂਸ਼ਿਤ ਹੋਣ ਸਬੰਧੀ ਵਿਚਾਰ ਕਰਨ ਲਈ ਪ੍ਰਦੂਸ਼ਣ ਕੰਟਰੋਲ ਬੋਰਡ, ਇੰਡਸਟ੍ਰੀਅਲ ਵਿਭਾਗ, ਖੇਤੀਬਾੜੀ ਵਿਭਾਗ ਅਤੇ ਲੇਬਰ ਵਿਭਾਗ ਦੇ ਅਧਿਕਾਰੀਆਂ ਨਾਲ ਛੇਤੀ ਇਕ ਮੀਟਿੰਗ ਕੀਤੀ ਜਾਵੇ ਜਿਸ ਵਿੱਚ ਸੀ.ਪੀ.ਆਈ.(ਐਮ) ਦੇ ਆਗੂ ਅਤੇ ਇਲਾਕੇ ਦੇ ਮੋਹਤਵਾਰ ਵਿਅਕਤੀਆਂ ਨੂੰ ਬੁਲਾ ਕੇ ਸਮੁੱਚੇ ਤੌਰ ਤੇ ਵਿਚਾਰ ਚਰਚਾ ਕੀਤੀ ਜਾਵੇ। ਸਾਥੀਆਂ ਨੇ ਮੰਗ ਕੀਤੀ ਕਿ ਫੈਕਟਰੀ ਦੀ ਉਸਾਰੀ ਵਿਚਾਰ ਚਰਚਾ ਤੋਂ ਬਾਅਦ ਹੀ ਕੀਤੀ ਜਾਵੇ।
ਇਸ ਮੌਕੇ ਸਾਥੀ ਗੁਰਨੇਕ ਸਿੰਘ ਭੱਜਲ ਨੇ ਕਿਸਾਨਾ ਦੇ ਝੋਨੇ ਦੀ ਖਰੀਦ ਨਾ ਹੋਣ ਕਾਰਨ ਹੋ ਰਹੀ ਬਰਬਾਦੀ ਸਬੰਧੀ ਵੀ ਡੀ.ਸੀ. ਨਾਲ ਗੱਲ ਕੀਤੀ। ਡੀ.ਸੀ.ਸਾਹਿਬ ਨੇ ਕਿਹਾ ਕਿ ਕਲ ਤੋਂ ਝੋਨੇ ਦੀ ਖਰੀਦ ਬਕਾਇਦਾ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਮੌਕੇ ਕਿਸਾਨ ਸਭਾ ਦੇ ਚੌਧਰੀ ਅੱਛਰ ਸਿੰਘ, ਸੰਤੋਖ ਸਿੰਘ ਭੀਲੋਵਾਲ, ਇੰਦਰਪਾਲ ਸਿੰਘ ਅਹਿਰਾਣਾ, ਪਰਸਨ ਸਿੰਘ ਲਹਿਲੀ ਕਲਾਂ, ਜਸਪ੍ਰੀਤ ਸਿੰਘ ਭੱਜਲ, ਖੇਤ ਮਜ਼ਦੂਰ ਯੂਨੀਅਨ ਵਲੋਂ ਸਾਥੀ ਮਹਿੰਦਰ ਸਿੰਘ ਭੀਲੋਵਾਲ, ਬਲਵਿੰਦਰ ਸਿੰਘ, ਸੀਟੂ ਵਲੋਂ ਸਾਥੀ ਬਲਦੇਵ ਸਿੰਘ, ਰਾਮ ਨਿਵਾਸ, ਤਾਰਾ ਮੂਰਲੇ, ਰਾਮਕੁਮਾਰ ਅਤੇ ਸੰਜੈ ਆਦਿ ਹਾਜ਼ਰ ਸਨ।