ਵਿਸਾਖੀ ਵਾਲੇ ਦਿਨ ਮੁੰਡੇ ਨੇ ਗੁਰਦੁਆਰਾ ਸਾਹਿਬ ‘ਚ ਕੀਤੀ ਬੇਅਦਬੀ, ਸੰਗਤ ਨੇ ਕੀਤਾ ਪੁਲਸ ਹਵਾਲੇ (ਵੀਡੀਓ)
(TTT)ਵਿਸਾਖੀ ਦੇ ਪਵਿੱਤਰ ਤਿਉਹਾਰ ’ਤੇ ਲੁਧਿਆਣਾ ‘ਚ ਇਕ ਨੌਜਵਾਨ ਨੇ ਗੁਰਦੁਆਰਾ ਸਾਹਿਬ ’ਚ ਬੇਅਦਬੀ ਕਰ ਦਿੱਤੀ। ਮੁਲਜ਼ਮ ਨੇ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ’ਤੇ ਸਜਾਏ ਰੁਮਾਲੇ ਹਟਾ ਦਿੱਤੇ। ਇਸ ਤਰ੍ਹਾਂ ਕਰਦੇ ਹੋਏ ਉਸ ਨੂੰ ਸੰਗਤ ਨੇ ਦੇਖ ਲਿਆ ਤੇ ਫੜ੍ਹ ਕੇ ਛਿੱਤਰ-ਪਰੇਡ ਕੀਤੀ ਤੇ ਪੁਲਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ।
ਇਸ ਤੋਂ ਬਾਅਦ ਪੀ. ਸੀ. ਆਰ. ਟੀਮ ਮੌਕੇ ’ਤੇ ਪੁੱਜ ਗਈ, ਜੋ ਉਸ ਨੂੰ ਫੜ੍ਹ ਕੇ ਥਾਣਾ ਡਵੀਜ਼ਨ ਨੰਬਰ-4 ਵਿਚ ਲੈ ਗਈ। ਇਸ ਮਾਮਲੇ ’ਚ ਪੁਲਸ ਨੇ ਮੁਲਜ਼ਮ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਪਰ ਮੁਲਜ਼ਮ ਕੁੱਝ ਬੋਲ ਨਹੀਂ ਰਿਹਾ ਹੈ। ਉਸ ਨੇ ਆਪਣਾ ਨਾਂ ਵੀ ਨਹੀਂ ਦੱਸਿਆ ਹੈ। ਪੁਲਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਇਹ ਘਟਨਾ ਛਾਉਣੀ ਮੁਹੱਲਾ ਦੇ ਨੇੜੇ ਸਥਿਤ ਗੁਰਦੁਆਰਾ ਦੀ ਹੈ। ਉਧਰ ਐੱਸ. ਐੱਚ. ਓ ਐੱਸ. ਆਈ. ਪ੍ਰਦੂਮਣ ਨੇ ਦੱਸਿਆ ਕਿ ਨੌਜਵਾਨ ਤੋਂ ਪੁੱਛਗਿਛ ਕੀਤੀ ਗਈ ਪਰ ਉਹ ਕੁਝ ਵੀ ਬੋਲ ਨਹੀਂ ਰਿਹਾ।