ਹੁਸ਼ਿਆਰਪੁਰ, (ਬਜਰੰਗੀ ਪਾਂਡੇ): ਨਲੋਈਆਂ ਚੌਂਕ ਵਿੱਚ ਸੰਯੁਕਤ ਕਿਸਾਨ ਮੋਰਚੇ ਅਤੇ ਦੇਸ਼ ਦੀਆਂ ਵੱਡੀਆਂ ਟ੍ਰੇਡ ਯੂਨੀਅਨਜ਼ ਅਤੇ ਫੈਡਰੇਸ਼ਨਾਂ ਵਲੋਂ ਜੋ 16 ਫਰਵਰੀ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਸੀ, ਮੁਕੰਮਲ ਤੌਰ ਤੇ ਬੰਦ ਕੀਤਾ ਗਿਆ। ਧਰਨਾਕਾਰੀ ਜ਼ੋਰਦਾਰ ਆਵਾਜ਼ ਵਿੱਚ ਐਮ.ਐਸ.ਪੀ. ਦਾ ਗਰੰਟੀ ਕਾਨੂੰਨ, ਅਜੈ ਟੈਨੀ ਮਿਸ਼ਰਾ ਡਿਪਟੀ ਹੋਮ ਮਨਿਸਟਰ ਭਾਰਤ ਨੂੰ ਤੁਰੰਤ ਕੈਬਿਨੇਟ ਵਿਚੋਂ ਬਰਖਾਸਤ ਕਰਨ ਅਤੇ ਕਿਸਾਨਾਂ ਉਪਰ ਬਣਾਏ ਗਏ ਝੂਠੇ ਕੇਸ ਵਾਪਿਸ ਲੈਣ ਦੀ ਮੰਗ ਕਰ ਰਹੇ ਸਨ। ਇਸੇ ਤਰ੍ਹਾਂ ਬੜੇ ਜ਼ੋਰਦਾਰ ਸ਼ਬਦਾਂ ਵਿੱਚ ਚਾਰੇ ਲੇਬਰ ਕੋਡ ਰੱਦ ਕਰਕੇ ਸਾਰੇ ਲੇਬਰ ਕਾਨੂੰਨ ਬਹਾਲ ਕਰਨ, ਸਰਕਾਰੀ ਅਤੇ ਪੱਕੇ ਰੁਜ਼ਗਾਰ ਦੇਣ, ਆਂਗਣਵਾੜੀ ਅਤੇ ਆਸ਼ਾ ਵਰਕਰ ਅਤੇ ਮਿਡ-ਡੇ-ਮੀਲ ਦੇ ਵਰਕਰਾਂ ਨੂੰ ਘੱਟੋ ਘੱਟ ਉਜਰਤ ਦੇ ਕਾਨੂੰਨ ਅਧੀਨ ਲਿਆਉਣ, ਮਨਰੇਗਾ ਵਰਕਰਾਂ ਉਪਰ ਆਧਾਰ ਬੇਸਡ ਪੇਮੈਂਟ ਸਿਸਟਮ ਦਾ ਹਮਲਾ ਬੰਦ ਕਰਵਾਉਣ, ਨੌਜਵਾਨਾਂ ਲਈ ਰੁਜ਼ਗਾਰ, ਮਹਿੰਗਾਈ ਉਪਰ ਕਾਬੂ ਪਾਉਣ, ਹਿਟ ਅਤੇ ਰਨ ਕਾਨੂੰਨ ਵਾਪਿਸ ਲੈਣ ਅਤੇ ਹੋਰ ਸਾਰੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵਲੋਂ ਕੀਤੇ ਜਾ ਰਹੇ ਧੱਕਿਆਂ ਨੂੰ ਖਤਮ ਕਰਾਉਣ ਦੀ ਮੰਗ ਕਰ ਰਹੇ ਸਨ। ਇਸ ਮੌਕੇ ਬੀ.ਕੇ. ਯੂ. (ਏਕਤਾ) ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸਾਥੀ ਸ਼ਿੰਗਾਰਾ ਸਿੰਘ ਮਕੀਮਪੁਰ, ਕੁਲ ਹਿੰਦ ਕਿਸਾਨ ਸਭਾ ਵਲੋਂ ਸਾਥੀ ਗੁਰਮੇਸ਼ ਸਿੰਘ, ਜਮਹੂਰੀ ਕਿਸਾਨ ਸਭਾ ਵਲੋਂ ਸਰਬਜੀਤ ਸਿੰਘ, ਜਮਹੂਰੀ ਅਧਿਕਾਰ ਸਭਾ ਵਲੋਂ ਡਾ.ਤੇਜਪਾਲ, ਬਰਦਰਜ਼ ਗਰੁੱਪ ਹੁਸ਼ਿਆਰਪੁਰ ਵੱਲੋਂ ਰਾਜਵੀਰ ਸਿੰਘ ਰਾਜਾ ਅਤੇ ਜਨਵਾਦੀ ਇਸਤਰੀ ਸਭਾ ਵਲੋਂ ਪ੍ਰੇਮਲਤਾ ਨੇ ਵਿਚਾਰ ਪੇਸ਼ ਕਰਦਿਆਂ ਇਸ ਮਜ਼ਦੂਰ ਕਿਸਾਨ ਏਕਤਾ ਦੇ ਬਣੇ ਮੰਚ ਨੂੰ ਹੋਰ ਮਜ਼ਬੂਤ ਕਰਕੇ ਕੇਂਦਰ ਅਤੇ ਪੰਜਾਬ ਦੀ ਸਰਕਾਰ ਵਿਰੁੱਧ ਡੱਟ ਕੇ ਇਕਜੁੱਟ ਹੋ ਕੇ ਸੰਘਰਸ਼ ਕਰਨ ਦਾ ਸੱਦਾ ਦਿੱਤਾ।
ਇਸ ਮੌਕੇ ਕਿਸਾਨ ਆਗੂ ਸਾਥੀ ਗੁਰਬਖਸ਼ ਸਿੰਘ ਸੂਸ, ਸਰਵਣ ਸਿੰਘ, ਕਰਨੈਲ ਸਿੰਘ, ਗੁਰਮੀਤ ਰਾਮ ਐਮ.ਸੀ., ਪ੍ਰਿੰਸੀਪਲ ਪਰਮਜੀਤ ਸਿੰਘ ਕਾਲਕੱਟ, ਮਾਸਟਰ ਮਦਨ ਲਾਲ, ਰਜਿੰਦਰ ਸਿੰਘ, ਹਰਵਿੰਦਰ ਸਿੰਘ ਵਿਰਦੀ, ਅਮ੍ਰਿਤ ਰਾਏ ਸਤੌਰ, ਨਰਿੰਦਰ ਕੁਮਾਰ ਧੂੜ, ਸੁਰਿੰਦਰ ਕੌਰ, ਰਾਜ ਰਾਣੀ, ਮਲਕੀਤ ਸਿੰਘ ਸਲੇਮਪੁਰ, ਤੀਰਥ ਸਿੰਘ ਸਤੌਰ, ਰਾਜਵਿੰਦਰ ਕੌਰ, ਮਹਿੰਦਰਪਾਲ ਸਿੰਘ, ਸੰਤੋਖ ਸਿੰਘ ਅੱਬੋਵਾਲ, ਜਗਦੀਸ਼ ਸਿੰਘ ਰਾਜਾ ਮਹਿਤਪੁਰ, ਗੁਰਚਰਨ ਸਿੰਘ, ਸੁਖਦੇਵ ਸਿੰਘ ਸੁਖਾ, ਕੁਲਵਿੰਦਰ ਸਿੰਘ ਮਾਨਕੂ, ਜੋਗਾ ਸਿੰਘ, ਕੁਲਵਿੰਦਰ ਸੈਣੀ, ਸਤਵੀਰ ਸਿੰਘ, ਬਲਜੀਤ ਸਿੰਘ, ਜਸਪਾਲ ਕੌਰ ਅਤੇ ਬਲਵਿੰਦਰ ਸਿੰਘ ਹਾਜ਼ਰ ਸਨ