ਚੱਬੇਵਾਲ, ਹੁਸ਼ਿਆਰਪੁਰ, 10 ਫਰਵਰੀ, ਅੱਜ ਇੱਥੇ ਸੀਟੂ ਵਲੋ ਮਜ਼ਦੂਰਾਂ ਮੁਲਾਜਮਾਂ ਕਿਸਾਨਾਂ ਦੀਆਂ ਭਖਦੀਆਂ ਮੰਗਾਂ ਮੋਦੀ ਸਰਕਾਰ ਦੀਆਂ ਮਜ਼ਦੂਰਾਂ ਕਿਸਾਨਾਂ ਵਿਰੋਧੀ ਨੀਤੀਆਂ ਦੇ ਵਿਰੋਧ ਵਿੱਚ 16 ਫਰਵਰੀ ਨੂੰ ਭਾਰਤ ਬੰਦ ਦੇ ਨਾਅਰੇ ਨੂੰ ਲੈ ਕੇ ਚੱਬੇਵਾਲ ਤੋ ਚੱਗਰਾਂ, ਜ਼ਿਆਣ, ਮਹਿਨਾ, ਭੀਲੋਵਾਲ, ਲਹਿਲੀ, ਅਰੌਗਾਵਾਦ, ਕਾਲੀਆਂ, ਮੁੱਗੋਵਾਲ, ਬਿਹਾਲਾ, ਹੰਦੋਵਾਲ ਤੱਕ ਮੋਟਰਸਾਇਕਲ ਰੈਲੀ ਕੀਤੀ ਗਈ, ਇਸ ਦੀ ਅਗਵਾਈ ਸੀਟੂ ਆਗੂ ਮਹਿੰਦਰ ਕੁਮਾਰ ਬੱਡੋਆਣ, ਧਨਪੱਤ, ਬਲਦੇਵ ਰਾਜ ਸਤਨੋਰ, ਰਾਮ ਨਿਵਾਸ, ਸੋਨੂੰ ਮੇਹਟੀਆਣਾ, ਆਂਗਣਵਾੜੀ ਆਗੂ ਅਵਨਿੰਦਰ ਕੌਰ, ਸਪਨਾ ਅਰੋੜਾ, ਕਿਸਾਨ ਆਗੂ ਸੰਤੋਖ ਸਿੰਘ ਨੇ ਕੀਤੀ, ਇਸ ਮੋਕੇ ਆਗੂਆਂਂ ਨੇ ਕਿਹਾ ਕਿ 16 ਫਰਵਰੀ ਨੂੰ ਦੇਸ਼ ਦੀਆਂਂ ਪਰਮੁਖ ਟਰੇਡ ਯੂਨੀਅਨਾਂ ਮੁਲਾਜ਼ਮਾਂ ਦੀਆਂਂ ਫੈਡਰੇਸ਼ਨਾਂ ਵਲੋ ਮਜ਼ਦੂਰਾਂ ਕਿਸਾਨਾਂ ਵਿਰੋਧੀ ਕੇਦਰ ਸਰਕਾਰ ਦੀਆ ਨੀਤੀਆਂ ਵਿਰੁਧ ਦੇਸ਼ ਬੰਦ ਕੀਤਾ ਜਾ ਰਿਹਾ ਹੈ।
ਸੀਟੂ ਇਸ ਬੰਦ ਵਿੱਚ ਵੱਧ ਚੜ ਕੇ ਹਿੱਸਾ ਲਵੇਗੀ। ਆਗੂਆ ਅੱਗੇ ਕਿਹਾ ਕਿ ਮੋਦੀ ਸਰਕਾਰ ਨੇ ਸਾਰਾ ਦੇਸ਼ ਠੇਕੇ ਤੇ ਦੇ ਦਿੱਤਾ ਹੈ, ਸਰਕਾਰੀ ਮਹਿਕਮੇ ਵੱਡੇ ਪੂੰਜੀਪਤੀਆ ਕੋਲ ਕੋਡੀਆ ਦੇ ਭਾਅ ਵੇਚ ਦਿੱਤੇ ਹਨ, ਜਿਸ ਨਾਲ ਆਉਣ ਵਾਲੇ ਸਮੇ ਅੰਦਰ ਨੋਜਵਾਨਾਂਂ ਨੂੰ ਸਰਕਾਰੀ ਨੋਕਰੀ ਨਹੀ ਮਿਲੇਗੀ, ਇਸੇ ਤਰ੍ਹਾਂ ਮਨਰੇਗਾ ਮਜ਼ਦੂਰਾਂ ਦੇ ਕੰਮ ਦੇ ਦਿਨਾ ਤੇ ਬਜਟ ਘਟਾ ਕੇ ਕੱਟ ਲਾ ਦਿੱਤਾ ਹੈ, ਸਕੀਮ ਵਰਕਰਾਂਂ ਨੂੰ ਪੱਕਾ ਨਹੀ ਕੀਤਾ ਜਾ ਰਿਹਾ, ਠੇਕੇਦਾਰੀ ਸਿਸਟਮ ਲਗਾਤਾਰ ਵਧਾਇਆ ਜਾ ਰਿਹਾ, ਡਰਾਇਵਰਾਂਂ ਵਿਰੋਧੀ ਕਾਨੂੰਨ ਬਣਾ ਕੇ ਜੁਰਮਾਨੇ ਅਤੇ ਸਜ਼ਾਵਾਂਂ ਵਧਾ ਦਿੱਤੀਆਂਂ ਗਈਆਂਂ, ਮਹਿੰਗਾਈ ਗੈਸ ਦਾ ਸਿਲੰਡਰ 1000 ਰੁਪਏ ਤੱਕ ਅਤੇ ਦਵਾਈਆਂਂ ਖਾਣ ਵਾਲੀਆਂਂ ਚੀਜ਼ਾਂ ਦੇ ਰੇਟ ਅਸਮਾਨੀ ਛੂਹ ਗਏ ਹਨ, ਕਿਸਾਨਾਂ ਲਈ ਐਮ ਐਸ ਪੀ ਦਾ ਕਾਨੂੰਨ ਨਹੀ ਬਣਾਇਆ ਜਾ ਰਿਹਾ।
ਆਗੂਆਂਂ ਨੇ ਕਿਹਾ ਇਸ ਦੇ ਵਿਰੋਧ ਵਿੱਚ 16 ਫਰਵਰੀ ਨੂੰ ਭਾਰਤ ਬੰਦ ਤੋ ਬਾਅਦ ਵੀ ਜੇਕਰ ਸਰਕਾਰ ਮਜ਼ਦੂਰਾਂ ਕਿਸਾਨਾਂਂ ਦੇ ਹੱਕ ਵਿੱਚ ਨੀਤੀਆਂਂ ਨਹੀ ਬਣਾਉਦੀ ਤਿੱਖਾ ਸੰਘਰਸ਼ ਕੀਤਾ ਜਾਵੇਗਾ, ਅਤੇ ਇਸ ਮੋਕੇ ਸਾਰੇ ਮਜ਼ਦੂਰਾਂ ਕਿਸਾਨਾਂਂ ਆਮ ਲੋਕਾਂਂ ਨੂੰ ਅਪੀਲ ਕਰਦਿਆ ਕਿਹਾ, ਕਿ 2024 ਦੀਆ ਚੋਣਾਂਂ ਵਿੱਚ ਫਿਰਕੂ ਫਾਸ਼ੀਵਾਦੀ ਕਾਰਪੋਰੇਟ ਗਠਜੋੜ ਨੂੰ ਹਰਾਇਆ ਜਾਵੇ। ਇਸ ਮੋਕੇ ਤਾਰਾ ਚੰਦ, ਪ੍ਰਮੋਦ, ਰਾਧੇ ਸ਼ਾਮ, ਮਲੂਕ ਚੰਦ, ਮਹਿੰਦਰ ਸਿੰਘ ਭੀਲੋਵਾਲ, ਰਾਮ ਕੁਮਾਰ, ਰੌਸ਼ਨ, ਜੀਤ, ਤੀਰਥ ਰਾਮ, ਚੂੰਨੀ ਲਾਲ, ਕਿਸ਼ਨ, ਦਿਆਲ ਹਾਜ਼ਰ ਸਨ।