
ਪਿੰਡ ਜਾਂ ਸ਼ਹਿਰ ਹੋਵੇ ਅਕਸਰ ਨੌਜਵਾਨਾਂ ਵਿੱਚ ਕਿਸੇ ਨਾ ਕਿਸੇ ਗਲ ਨੂੰ ਲੈ ਕੇ ਤਕਰਾਰ ਹੁੰਦੀ ਰਹਿੰਦੀ ਹੈ ਜੋਂ ਇੱਕ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ।

(TTT)ਇਸੇ ਤਰਾਂ ਦਾ ਇਕ ਮਾਮਲਾ ਹੁਸ਼ਿਆਰਪੁਰ ਦੇ ਇਕ ਪਿੰਡ ਵਿਚ ਵਾਪਰਿਆ ਜਿੱਥੇ ਕੁੱਝ ਨੌਜਵਾਨਾਂ ਵਲੋਂ ਇਕ ਵਿਅਕਤੀ ਦੇ ਘਰ ਦੇ ਬਾਹਰ ਲਲਕਾਰੇ ਮਾਰ ਕੇ ਕੁੱਟ ਮਾਰ ਕੀਤੀ ਗਈ।
ਜਾਣਕਾਰੀ ਮੁਤਾਬਕ ਥਾਣਾ ਦਸੂਹਾ ਦੇ ਅਧੀਨ ਪੈਂਦੇ ਪਿੰਡ ਸੈਦੋਵਾਲ ਤੋਂ ਐ ਜਿੱਥੋਂ ਦੇ ਰਹਿਣ ਵਾਲੇ ਪਰਮਜੀਤ ਸਿੰਘ ਉਰਫ ਪੰਮਾ ਪੁੱਤਰ ਮਿਲਖਾ ਸਿੰਘ ਵਾਸੀ ਸੈਦੋਵਾਲ ਨੇ ਦਸਿਆ ਕਿ 19 ਅਪ੍ਰੈਲ ਨੂੰ ਕਰੀਬ ਸ਼ਾਮ ਦੇ 7:30 ਮਿੰਟ ਤੇ ਉਹ ਆਪਣੇ ਘਰ ਦੇ ਬਾਹਰ ਖੜਾ ਸੀ ਤਾਂ ਉਸ ਸਮੇਂ ਪ੍ਰੀਤ ਪੁੱਤਰ ਸੁਰਿੰਦਰ ਸਿੰਘ ਮਸਲਾ ਦਾਤਰ ਵਾਸੀ ਸੈਦੋਵਾਲ ਅਤੇ ਸੁਖਮਨਪ੍ਰੀਤ ਸਿੰਘ ਪੁੱਤਰ ਕੁਲਵੀਰ ਸਿੰਘ ਵਾਸੀ ਸੈਦੋਵਾਲ ਉੱਚੀ ਉੱਚੀ ਬੋਲ ਕੇ ਕਹਿਣ ਲੱਗੇ ਕਿ ਅੱਜ ਇਸ ਨੂੰ ਸ਼ਰਾਬ ਪਿਲਾਉਣ ਦਾ ਮਜ਼ਾ ਚਖਾਉਣੇ ਆ ਤਾਂ ਅਸੀਂ ਘਰ ਦੇ ਅੰਦਰ ਵੜ ਗਏ ਅਤੇ ਗੇਟ ਬੰਦ ਕਰ ਲਿਆ। ਜਿਸ ਤੋਂ ਬਾਅਦ ਇਹਨਾਂ ਵਿਅਕਤੀਆਂ ਨੇ ਗੇਟ ਨੂੰ ਧੱਕਾ ਮਾਰ ਕੇ ਖੋਲ ਲਿਆ ਅਤੇ ਜ਼ਬਰਦਸਤੀ ਘਰ ਦੇ ਅੰਦਰ ਵੜ ਕੇ ਸਾਡੇ ਨਾਲ ਕੁੱਟ ਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਮੇਰੇ ਕਾਫੀ ਸਟਾਂ ਲਗੀਆਂ ਅਤੇ ਰੌਲਾ ਪਾਉਣ ਤੋਂ ਬਾਅਦ ਇਹ ਵਿਅਕਤੀ ਆਪਣੇ ਆਪਣੇ ਹਥਿਆਰਾਂ ਸਮੇਤ ਉਥੋਂ ਫਰਾਰ ਹੋ ਗਏ।
ਇਸ ਸੰਬੰਧੀ ਏ ਐਸ ਆਈ ਸਿਕੰਦਰ ਸਿੰਘ ਨੇ ਪਰਮਜੀਤ ਸਿੰਘ ਪੁੱਤਰ ਮਿਲਖਾ ਸਿੰਘ ਵਾਸੀ ਸੈਦੋਵਾਲ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕਰਦਿਆਂ ਸੁਖਮਨਪ੍ਰੀਤ ਸਿੰਘ ਪੁੱਤਰ ਕੁਲਵੀਰ ਸਿੰਘ ਅਤੇ ਪ੍ਰੀਤ ਪੁੱਤਰ ਸੁਰਿੰਦਰ ਸਿੰਘ ਦੇ ਖਿਲਾਫ ਧਾਰਾ 115 (2), 118 (1), 333, 3(5) BNS ਅਤੇ 323,324,452,34 IPC de ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

