ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੀ ਸ਼ਹਾਦਤ ਬਾਰੇ ਖੇਡਿਆ ਗਿਆ ਨੁੱਕੜ ਨਾਟਕ
ਹੁਸ਼ਿਆਰਪੁਰ, 26 ਸਤੰਬਰ :(TTT)‘ਸਵੱਛਤਾ ਹੀ ਸੇਵਾ’ ਪੰਦਰਵਾੜਾ ਤਹਿਤ ਵਿਦਿਆਰਥੀਆਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫਲਾਹੀ ਵਿੱਚ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਫਾਂਸੀ ’ਤੇ ਆਧਾਰਿਤ ਨੁੱਕੜ ਨਾਟਕ ਦਾ ਆਯੋਜਨ ਕੀਤਾ ਗਿਆ। ਨਾਟਕ ਦੇ ਦ੍ਰਿਸ਼ ਇੰਨੇ ਭਾਵੁਕ ਸਨ ਕਿ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਦੀਆਂ ਅੱਖਾਂ ਵਿਚ ਹੰਝੂ ਆ ਗਏ। ਪੀ.ਐਮ ਸ਼੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਦੇ ਵਿਦਿਆਰਥੀਆਂ ਚਿਨਮਯਜੀਤ ਸਿੰਘ, ਤਨਵੀ, ਯੁਵਰਾਜ ਸਿੰਘ, ਮਨਜੋਤ ਸਿੰਘ, ਭੁਪਿੰਦਰ ਸਿੰਘ, ਅਜੀਤ ਕੁਮਾਰ, ਹਰਵੀਰ, ਨੈਤਿਕ, ਹਰਸਿਮਰਤ, ਅਗਮ, ਅਰਮਾਨ, ਅਜੀਤ, ਗਗਨਦੀਪ, ਗਗਨਜੋਤ, ਅਲੋਕ, ਖਟਕਾ ਬੀਕਾ, ਅਰਜੁਨ ਸਰੋਜ ਅਤੇ ਵੰਸ਼ ਰਾਜੂ ਨੇ ਇਸ ਨੁੱਕੜ ਨਾਟਕ ਵਿੱਚ ਵਧੀਆ ਪ੍ਰਦਰਸ਼ਨ ਕੀਤਾ।
ਇਹ ਨੁੱਕੜ ਨਾਟਕ ‘ਸਵੱਛਤਾ ਹੀ ਸੇਵਾ’ ਪੰਦਰਵਾੜਾ ਤਹਿਤ ਸਵੱਛਤਾ ਦਾ ਸੰਦੇਸ਼ ਦੇਣ ਲਈ ਕਰਵਾਇਆ ਗਿਆ। ਵਿਦਿਆਰਥੀਆਂ ਨੇ ਦੇਸ਼ ਨੂੰ ਵਿਦੇਸ਼ੀ ਗੁਲਾਮੀ ਤੋਂ ਆਜ਼ਾਦ ਕਰਵਾਉਣ ਲਈ ਲੱਖਾਂ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨਾਲ ਮਿਲੀ ਆਜ਼ਾਦੀ ਦੀ ਕੀਮਤ ਦਾ ਅਹਿਸਾਸ ਕਰਵਾਇਆ।
ਪੰਦਰਵਾੜਾ ਗਤੀਵਿਧੀਆਂ ਦੇ ਇੰਚਾਰਜ ਸੀਤਾ ਰਾਮ ਬਾਂਸਲ ਨੇ ਦੱਸਿਆ ਕਿ ਨੌਜਵਾਨਾਂ ਦੇ ਦਿਲਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਭਰਨ ਲਈ ਸਾਨੂੰ ਨੌਜਵਾਨਾਂ ਨਾਲ ਦੇਸ਼ ਭਗਤਾਂ ਬਾਰੇ ਗੱਲਾਂ ਕਰਨੀਆਂ ਚਾਹੀਦੀਆਂ ਹਨ। ਨੁੱਕੜ ਨਾਟਕ ਤੋਂ ਬਾਅਦ ਰਜਿੰਦਰ ਸਿੰਘ ਗਿਆਨੀ, ਗਣਿਤ ਅਧਿਆਪਕ ਨੇ ਵਿਦਿਆਰਥੀਆਂ ਨੂੰ ਸਫ਼ਾਈ ਦੇ ਮੁੱਦੇ ’ਤੇ ਸੰਬੋਧਨ ਕੀਤਾ ਅਤੇ ਸਮੂਹ ਵਿਦਿਆਰਥੀਆਂ ਨੂੰ ਸਵੱਛਤਾ ਪ੍ਰਤੀ ਜਾਗਰੂਕ ਕਰਨ ਲਈ ਆਪਣੀ ਲਿਖੀ ਕਵਿਤਾ ’ਤੇ ਆਧਾਰਿਤ ਗਤੀਵਿਧੀ ਵਿਚ ਸ਼ਾਮਿਲ ਕੀਤਾ ।