ਹੁਣ ਈ-ਚਲਾਨ ਦੇ ਨਾਂ ’ਤੇ ਲੋਕਾਂ ਨਾਲ ਕੀਤੀ ਜਾ ਰਹੀ ਹੈ ਧੋਖਾਦੇਹੀ, ਮਾਮਲਿਆਂ ਵਿਚ ਲਗਾਤਾਰ ਹੋ ਰਿਹੈ ਵਾਧਾ
ਹੁਸ਼ਿਆਰਪੁਰ,( GBC UPDATE ਜਦੋਂ ਤੋਂ ਦੇਸ਼ ਦੇ ਸਾਰੇ ਕੰਮਾਂ ਅਤੇ ਵਿਭਾਗਾਂ ਨੇ ਆਪਣੇ ਆਪ ਨੂੰ ਆਨਲਾਈਨ ਕਰਨ ਦੀ ਕਵਾਇਦ ਸ਼ੁਰੂ ਕੀਤੀ ਹੈ, ਉਦੋਂ ਤੋਂ ਵੱਡੀ ਗਿਣਤੀ ਵਿਚ ਆਨਲਾਈਨ ਧੋਖਾਦੇਹੀ ਦੇ ਮਾਮਲੇ ਸਾਹਮਣੇ ਆ ਰਹੇ ਹਨ। ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਸਾਰੇ ਵਿਭਾਗਾਂ ਦਾ ਕੰਮ ਆਨਲਾਈਨ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਬੈਂਕਾਂ ਅਤੇ ਪੈਸੇ ਨਾਲ ਸਬੰਧਤ ਹੋਰ ਐਪਸ ਆਦਿ ਵੀ ਇਸ ਤੋਂ ਅਛੂਤੇ ਨਹੀਂ ਹਨ। ਪਰ ਹੁਣ ਇਹ ਆਨਲਾਈਨ ਸਹੂਲਤ ਲੋਕਾਂ ਲਈ ਸਹੂਲਤ ਘੱਟ ਅਤੇ ਆਸੁਵਿਧਾ ਜ਼ਿਆਦਾ ਸਾਬਤ ਹੋ ਰਹੀ ਹੈ। ਆਨਲਾਈਨ ਧੋਖਾਦੇਹੀ ਕਰਨ ਵਾਲੇ ਹੈਕਰ ਇੰਨੇ ਚਲਾਕ ਹੁੰਦੇ ਹਨ ਕਿ ਉਹ ਪੜ੍ਹੇ-ਲਿਖੇ ਲੋਕਾਂ ਨੂੰ ਵੀ ਧੋਖਾ ਦਿੰਦੇ ਹਨ ਅਤੇ ਉਨ੍ਹਾਂ ਤੋਂ ਵੱਡੀ ਰਕਮ ਦੀ ਠੱਗੀ ਮਾਰਦੇ ਹਨ।