ਹੁਣ ਅਨੰਤ-ਰਾਧਿਕਾ ਦਾ ਵਿਆਹ ਲੰਡਨ ਨਹੀਂ ਇਸ ਥਾਂ ‘ਤੇ ਹੋਵੇਗਾ ? ਮਹਿਮਾਨਾਂ ਦੀ ਸੂਚੀ ‘ਚ ਇਹ ਵੱਡੇ ਨਾਂ ਹੋ ਸਕਦੇ ਸ਼ਾਮਲ
(TTT)ਗੁਜਰਾਤ ਦੇ ਜਾਮਨਗਰ ਵਿੱਚ ਹੋਏ ਸ਼ਾਨਦਾਰ ਪ੍ਰੀ-ਵੈਡਿੰਗ ਸਮਾਰੋਹ ਤੋਂ ਬਾਅਦ ਹੁਣ ਰਾਧਿਕਾ ਮਰਚੈਂਟ ਅਤੇ ਅਨੰਤ ਅੰਬਾਨੀ ਜੁਲਾਈ ਵਿੱਚ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ। ਦੇਸ਼ ਦੇ ਸਭ ਤੋਂ ਵੱਡੇ ਉਦਯੋਗਪਤੀਆਂ ਵਿੱਚੋਂ ਇੱਕ ਮੁਕੇਸ਼ ਅੰਬਾਨੀ ਦੇ ਬੇਟੇ ਦਾ ਵਿਆਹ ਤੋਂ ਪਹਿਲਾਂ ਦਾ ਜਸ਼ਨ ਕਿਸੇ ਫਿਲਮ ਐਵਾਰਡ ਸ਼ੋਅ ਤੋਂ ਘੱਟ ਨਹੀਂ ਸੀ।
ਕਿਉਂਕਿ ਹਾਲੀਵੁੱਡ ਅਤੇ ਬਾਲੀਵੁੱਡ ਦੇ ਸਾਰੇ ਸੁਪਰਸਟਾਰਾਂ ਦੀ ਮੌਜੂਦਗੀ ਦੇ ਵਿਚਕਾਰ ਦੇਸ਼ ਅਤੇ ਦੁਨੀਆ ਦੀਆਂ ਨਜ਼ਰਾਂ ਇਸ ਪਰਿਵਾਰ ‘ਤੇ ਟਿਕੀਆਂ ਹੋਈਆਂ ਸਨ। ਪਹਿਲਾਂ ਖਬਰਾਂ ਆਈਆਂ ਸਨ ਕਿ ਅਨੰਤ ਅੰਬਾਨੀ ਦਾ ਸੰਗੀਤ ਅਬੂ ਧਾਮੀ ਵਿੱਚ ਹੋਵੇਗਾ ਅਤੇ ਵਿਆਹ ਲੰਡਨ ਵਿੱਚ ਹੋਵੇਗਾ ਪਰ ਹੁਣ ਖਬਰਾਂ ਦੀ ਮੰਨੀਏ ਤਾਂ ਇਸ ਪਲਾਨ ਵਿੱਚ ਬਦਲਾਅ ਕੀਤਾ ਜਾ ਰਿਹਾ ਹੈ।
ਇਕ ਰਿਪੋਰਟ ‘ਚ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਜੋੜਾ ਹੁਣ ਲੰਡਨ ਜਾਂ ਯੂਏਈ ‘ਚ ਨਹੀਂ ਸਗੋਂ ਆਪਣੇ ਦੇਸ਼ ‘ਚ ਵਿਆਹ ਕਰੇਗਾ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਅਨੰਤ-ਰਾਧਿਕਾ ਦਾ ਵਿਆਹ ਜੁਲਾਈ ਮਹੀਨੇ ਲੰਡਨ ਦੇ ਸਟੋਕ ਪਾਰਕ ਅਸਟੇਟ ‘ਚ ਹੋਣਾ ਸੀ। ਅਨੰਤ ਦੀ ਮਾਂ ਨੀਤਾ ਅੰਬਾਨੀ ਨੇ ਹੀ ਸਾਰੀਆਂ ਤਿਆਰੀਆਂ ਕੀਤੀਆਂ ਸੀ ਅਤੇ ਤਿੰਨ ਦਿਨਾਂ ਦੀ ਪ੍ਰੀ-ਵੈਡਿੰਗ ਈਵੈਂਟ ਦੀ ਯੋਜਨਾ ਖੁਦ ਹੀ ਬਣਾਈ ਸੀ। ਪਰ ਹੁਣ ਖਬਰ ਹੈ ਕਿ ਵਿਆਹ ਮੁੰਬਈ ਵਿੱਚ ਹੋਵੇਗਾ। ਹਾਲਾਂਕਿ, ਇਸ ਜਾਣਕਾਰੀ ‘ਤੇ ਅਜੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।