ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਨੰਦਗੜ੍ਹ ਤੋਂ ਬੀਤੀ 10 ਤਰੀਕ ਤੋਂ ਇੱਕ ਲੜਕੀ ਜਿਸਦਾ ਨਾਮ ਆਸ਼ਾ ਰਾਣੀ ਹੈ ਭੇਤਭਰੇ ਹਲਾਤਾਂ ਚ ਲਾਪਤਾ ਹੋ ਗਈ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਸ ਨਾਲ ਕੋਈ ਵੀ ਗੱਲਬਾਤ ਨਹੀਂ ਹੋ ਰਹੀ। ਜਾਣਕਾਰੀ ਦਿੰਦੇ ਹੋਏ ਆਸ਼ਾ ਰਾਣੀ ਜੀ ਮਾਤਾ ਨੇ ਦੱਸਿਆ ਕਿ ਆਸ਼ਾ ਰਾਣੀ ਨੇ ਨਵਾਂ ਸ਼ਹਿਰ ਦੇ ਰਹਿਣ ਵਾਲੇ ਇੱਕ ਨੌਜਵਾਨ ਨਾਲ ਕੋਰਟ ਮੈਰਜ ਕਰਵਾ ਲਈ ਸੀ ਤੇ ਜਦੋਂ ਉਹਨਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਲੜਕਾ 10 ਤਰੀਕ ਨੂੰ ਉਹਨਾਂ ਦੇ ਘਰ ਆਇਆ ਅਤੇ ਕਹਿਣ ਲੱਗਾ ਕਿ ਲੜਕੀ ਨੂੰ ਉਹ ਆਪਣੇ ਨਾਲ ਆਪਣੇ ਘਰ ਲੈ ਕੇ ਜਾਵੇਗਾ ਅਤੇ ਪਰਿਵਾਰ ਨੇ ਵੀ ਲੜਕੀ ਨੂੰ ਉਸ ਨਾਲ ਤੋਰ ਦਿੱਤਾ। ਪਰ ਬੀਤੀ 10 ਤਰੀਕ ਤੋਂ ਪਰਿਵਾਰ ਨਾਲ ਕੋਈ ਵੀ ਗੱਲ ਨਹੀਂ ਹੋ ਰਹੀ ਹੈ।ਲੜਕੀ ਦੇ ਮਾਤਾ ਪਿਤਾ ਵੱਲੋਂ ਲੜਕੇ ਦੇ ਪਿੰਡ ਜਾ ਕੇ ਵੀ ਪਤਾ ਕਰਨਾ ਚਾਹਿਆ। ਪਰ ਉਹਨਾਂ ਦਾ ਕਹਿਣਾ ਹੈ ਕਿ ਲੜਕੇ ਦੇ ਘਰ ਹੋਈ ਵੀ ਵਿਅਕਤੀ ਮੌਜੂਦ ਨਹੀਂ ਹੈ। ਲੜਕੀ ਦੇ ਮਾਤਾ ਪਿਤਾ ਨੇ ਸ਼ੱਕ ਜਤਾਇਆ ਹੈ। ਕਿ ਕਿਤੇ ਉਹਨਾਂ ਦੀ ਲੜਕੀ ਨਾਲ ਕੋਈ ਅਣਹੋਣੀ ਨਾ ਹੋ ਗਈ ਹੋਵੇ। ਇਸ ਸਬੰਧੀ ਉਹਨਾਂ ਨੇ ਥਾਣਾ ਸਦਰ ਵਿੱਚ ਕੰਪਲੇਂਟ ਵੀ ਦਰਜ ਕਰਾਈ ਹੈ। ਲੜਕੀ ਦੇ ਪਰਿਵਾਰ ਅਨੁਸਾਰ ਲੜਕੇ ਦਾ ਵਿਆਹ ਮਾਰਚ ਵਿੱਚ ਰੱਖਿਆ ਗਿਆ ਹੈ। ਇਸ ਲਈ ਲੜਕੇ ਨੇ ਲੜਕੀ ਨੂੰ ਕਿਤੇ ਛੁਪਾ ਕੇ ਰੱਖਿਆ ਹੈ। ਲੜਕੀ ਦੇ ਬਜ਼ੁਰਗ ਮਾਂ ਪਿਓ ਵੱਲੋਂ ਮਦਦ ਜੀ ਗੁਹਾਰ ਲਗਾਈ ਗਈ ਹੈ।
