ਸਨਾਤਨ ਧਰਮ ਕਾਲਜ ਹੁਸ਼ਿਆਰਪੁਰ ਵਿਖੇ ਨਵੀਂ ਬਿਲਡਿੰਗ ਦਾ ਕੀਤਾ ਉਦਘਾਟਨ
(TTT) ਸਨਾਤਨ ਧਰਮ ਕਾਲਜ, ਹੁਸ਼ਿਆਰਪੁਰ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ਼੍ਰੀਮਤੀ ਹੇਮਾ ਸ਼ਰਮਾ, ਸਕੱਤਰ ਸ਼੍ਰੀ ਸ਼੍ਰੀ ਗੋਪਾਲ ਸ਼ਰਮਾ, ਕੈਸ਼ੀਅਰ ਨੈਸ਼ਨਲ ਐਵਾਰਡੀ ਸ਼੍ਰੀ ਪ੍ਮੋਦ ਸ਼ਰਮਾਂ, ਕਾਰਜਕਾਰੀ ਪ੍ਰਿੰਸੀਪਲ ਪ੍ਰਸ਼ਾਤ ਸੇਠੀ ਅਤੇ ਸਕੂਲ ਪ੍ਰਿੰਸੀਪਲ ਡਾ. ਰਾਧਿਕਾ ਰਤਨ ਦੇ ਮਾਰਗਦਰਸ਼ਨ ਵਿੱਚ ਆਈ.ਕਿਊ.ਏ.ਸੀ. ਦੇ ਸਹਿਯੋਗ ਨਾਲ ਐਮ.ਪੀ. ਲੈਡ ਫੰਡ ਦੇ ਅੰਤਰਗਤ ਪੰਡਿਤ ਬ੍ਰਿਜ ਲਾਲ ਸ਼ਾਸਤਰੀ ਵੱਲੋਂ ਕੰਨਿਆ ਪੂਜਨ ਕਰਦਿਆਂ ਨੀਹ ਪੱਥਰ ਰੱਖ ਕੇ ਕਾਲਜ ਵਿਖੇ ਨਵੀਂ ਬਿਲਡਿੰਗ ਦਾ ਨਿਰਮਾਣ ਕਾਰਜ ਆਰੰਭ ਕੀਤਾ। ਇਸ ਮੌਕੇ ਅਧਿਆਤਮਿਕ ਕਮੇਟੀ ਦੇ ਇੰਚਾਰਜ ਪ੍ਰੋ. ਨੇਹਾ ਵਿਸ਼ਿਸ਼ਟ, ਪ੍ਰੋ. ਸੁਕ੍ਰਿਤੀ ਸ਼ਰਮਾ, ਪ੍ਰੋਫੈਸਰ ਜੋਤੀ ਬਾਲਾ, ਪ੍ਰੋਫੈਸਰ ਵਿਪਨ ਕੁਮਾਰ , ਪ੍ਰੋਫੈਸਰ ਨੇਹਾ, ਨਾਨ ਟੀਚਿੰਗ ਸਟਾਫ ਤੋਂ ਮਨਦੀਪ ਕੌਰ ਅਤੇ ਮੀਨਾਕਸ਼ੀ ਮੌਜੂਦ ਸਨ।