ਐਨ.ਡੀ.ਏ. ਲੋਕ ਸਭਾ ਚੋਣਾਂ ਵਿਚ 400 ਸੀਟਾਂ ਨੂੰ ਕਰੇਗੀ ਪਾਰ- ਪ੍ਰਧਾਨ ਮੰਤਰੀ
(TTT)ਓਡੀਸ਼ਾ ਦੇ ਕੰਧਮਾਲ ਵਿਚ ਇਕ ਜਨ ਸਭਾ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਨੇ ਆਪਣਾ ਮਨ ਬਣਾ ਲਿਆ ਹੈ ਕਿ ਐਨ.ਡੀ.ਏ. ਲੋਕ ਸਭਾ ਚੋਣਾਂ ਵਿਚ 400 ਸੀਟਾਂ ਨੂੰ ਪਾਰ ਕਰੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਦੇਸ਼ ਦੇ ਲੋਕਾਂ ਨੇ ਹੁਣ ਫ਼ੈਸਲਾ ਕਰ ਲਿਆ ਹੈ ਕਿ 4 ਜੂਨ ਨੂੰ ਕਾਂਗਰਸ ਵਿਰੋਧੀ ਧਿਰ ਬਣਨ ਲਈ ਉਹ ਲੋੜੀਂਦੀਆਂ ਸੀਟਾਂ ’ਤੇ ਵੀ ਜਿੱਤ ਨਹੀਂ ਸਕੇਗੀ ਤੇ ਉਹ 50 ਸੀਟਾਂ ਤੋਂ ਘੱਟ ਸੀਟਾਂ ’ਤੇ ਹੀ ਸੀਮਤ ਰਹਿ ਜਾਏਗੀ।