Navy ਨੂੰ ਮਿਲੀ ਪਹਿਲੀ ਮਹਿਲਾ ਹੈਲੀਕਾਪਟਰ ਪਾਇਲਟ, ਸਬ-ਲੈਫਟੀਨੈਂਟ ਅਨਾਮਿਕਾ ਬਣੀ ਕੁੜੀਆਂ ਲਈ ਮਿਸਾਲ
(TTT)ਆਈਏਐਫ ਅਤੇ ਸੈਨਾ ਤੋਂ ਬਾਅਦ, Indian Navy ਨੇ ਵੀ ਹੁਣ ਔਰਤਾਂ ਨੂੰ ਹੈਲੀਕਾਪਟਰ ਪਾਇਲਟ ਵਜੋਂ ਸ਼ਾਮਲ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਸ ਦੇ ਨਾਲ ਸਬ-ਲੈਫਟੀਨੈਂਟ ਅਨਾਮਿਕਾ ਬੀ ਰਾਜੀਵ ਅਰਕਕੋਨਮ ਵਿੱਚ ਨੇਵੀ ਏਅਰ ਸਟੇਸ਼ਨ ਆਈਐਨਐਸ ਰਾਜਲੀ (ਤਾਮਿਲਨਾਡੂ) ਵਿਖੇ ਪਾਸਿੰਗ ਆਊਟ ਪਰੇਡ ਵਿੱਚ “Golden Wings” ਪ੍ਰਾਪਤ ਕਰਨ ਵਾਲੀ ਪਹਿਲੀ ਬਣ ਗਈ ਹੈ।
ਇੱਕ ਹੋਰ ਮੀਲ ਪੱਥਰ ਵਿੱਚ ਲੈਫਟੀਨੈਂਟ ਜਾਮਯਾਂਗ ਤਸੇਵਾਂਗ, ਲੱਦਾਖ ਤੋਂ ਜਲ ਸੈਨਾ ਵਿੱਚ ਭਰਤੀ ਹੋਣ ਵਾਲੇ ਪਹਿਲੇ ਅਧਿਕਾਰੀ, ਨੇ ਵੀ ਇੱਕ ਯੋਗਤਾ ਪ੍ਰਾਪਤ ਹੈਲੀਕਾਪਟਰ ਪਾਇਲਟ ਵਜੋਂ ਸਫਲਤਾਪੂਰਵਕ ਗ੍ਰੈਜੂਏਸ਼ਨ ਕੀਤੀ।