ਨਵੋਦਿਆ ਵਿਦਿਆਲਿਆ ਚੋਣ ਪ੍ਰੀਖਿਆ 2025 ਐਡਮਿਟ ਕਾਰਡ ਡਾਊਨਲੋਡ ਕਰਨ ਦੀ ਪ੍ਰਕਿਰਿਆ ਸ਼ੁਰੂ
ਹੁਸ਼ਿਆਰਪੁਰ, 24 ਦਸੰਬਰ (TTT): ਪੀ.ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਦੀ ਪ੍ਰਿੰਸੀਪਲ ਰੰਜੂ ਦੁੱਗਲ ਨੇ ਦੱਸਿਆ ਕਿ ਜਵਾਹਰ ਨਵੋਦਿਆ ਵਿਦਿਆਲਿਆ ਦੀ ਚੋਣ ਪ੍ਰੀਖਿਆ 2025 ਦੇ ਲਈ ਅਪਲਾਈ ਕਰਨ ਵਾਲੇ ਸਾਰੇ ਵਿਦਿਆਰਥੀ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਵਿਦਿਆਰਥੀ ਨਵੋਦਿਆ ਵਿਦਿਆਲਿਆ ਸਮਿਤੀ ਦੀ ਅਧਿਕਾਰਤ ਵੈਬਸਾਈਟ https://navodaya.gov.in/ ਤੋਂ ਆਪਣੇ ਐਡਮਿਟ ਕਾਰਡ ਨੂੰ ਡਾਊਨਲੋਡ ਕਰ ਸਕਦੇ ਹਨ।
ਪ੍ਰਿੰਸੀਪਲ ਰੰਜੂ ਦੁੱਗਲ ਨੇ ਦੱਸਿਆ ਕਿ ਨਵੋਦਿਆ ਵਿਦਿਆਲਿਆ ਸਮਿਤੀ ਦੀ ਵੈਬਸਾਈਟ ’ਤੇ ਜਾ ਕੇ ਐਡਮਿਟ ਕਾਰਡ ਡਾਊਨਲੋਡ ਵਾਲੇ ਲਿੰਕ ’ਤੇ ਕਲਿੱਕ ਕਰਨ ਤੋਂ ਬਾਅਦ ਆਪਣਾ ਰਜਿਸਟ੍ਰੇਸ਼ਨ ਨੰਬਰ ਅਤੇ ਜਨਮ ਦੀ ਮਿਤੀ ਦਰਜ ਕਰਕੇ ਅਤੇ ਸਾਈਨ ਇਨ ’ਤੇ ਕਲਿੱਕ ਕਰਨ ਨਾਲ ਐਡਮਿਟ ਕਾਰਡ ਸਕਰੀਨ ’ਤੇ ਆ ਜਾਵੇਗਾ। ਡਾਊਨਲੋਡ ਅਤੇ ਪ੍ਰਿੰਟ ਕਰਨ ਉਪਰੰਤ ਪ੍ਰੀਖਿਆ ਦੇ ਦਿਨ ਐਡਮਿਟ ਕਾਰਡ ਦੇ ਨਾਲ ਇਕ ਫੋਟੋ ਪਹਿਚਾਣ ਪੱਤਰ ਲਿਆਉਣਾ ਜ਼ਰੂਰੀ ਹੋਵੇਗਾ।
ਜ਼ਿਕਰਯੋਗ ਹੈ ਕਿ ਦਾਖਲਾ ਪ੍ਰੀਖਿਆ 18 ਜਨਵਰੀ 2025 ਨੂੰ ਹੋਵੇਗੀ। ਵਿਦਿਆਰਥੀ ਐਡਮਿਟ ਕਾਰਡ ਨਾਲ ਸਬੰਧਤ ਕਿਸੇ ਵੀ ਹੋਰ ਜਾਣਕਾਰੀ ਲਈ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਦੇ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ।