ਸਨਾਤਨ ਧਰਮ ਕਾਲਜ ਹੁਸ਼ਿਆਰਪੁਰ ਵਿਖੇ ਐੱਨ.ਐੱਸ. ਐੱਸ. ਪ੍ਰੋਗਰਾਮ ਕੋਆਰਡੀਨੇਟਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਲਗਾਏ ਗਏ ਪੌਦੇ।
(TTT)ਸਨਾਤਨ ਧਰਮ ਕਾਲਜ ਹੁਸ਼ਿਆਰਪੁਰ ਵਿਖੇ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ਼੍ਰੀਮਤੀ ਹੇਮਾ ਸ਼ਰਮਾ, ਸਕੱਤਰ ਸ਼੍ਰੀ ਸ਼੍ਰੀ ਗੋਪਾਲ ਸ਼ਰਮਾ ਅਤੇ ਕਾਰਜਕਾਰੀ ਪ੍ਰਿੰਸੀਪਲ ਪੋ੍. ਪ੍ਸ਼ਾਂਤ ਸੇਠੀ ਦੇ ਮਾਰਗ ਦਰਸ਼ਨ ਅਤੇ ਐੱਨ. ਐੱਸ. ਐੱਸ ਪ੍ਰੋਗਰਾਮ ਅਫ਼ਸਰ ਪੋ੍. ਮਨਪ੍ਰੀਤ ਕੌਰ ਦੀ ਅਗਵਾਈ ਵਿੱਚ ਕਾਲਜ ਪਹੁੰਚੇ ਐੱਨ.ਐੱਸ.ਐੱਸ. ਪ੍ਰੋਗਰਾਮ ਕੋਆਰਡੀਨੇਟਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਡਾ. ਸੋਨੀਆ ਸ਼ਰਮਾਂ, ਸਹਾਇਕ ਪੋ੍ਫੈਸਰ ਕੈਮੀਕਲ ਇੰਜੀਨੀਅਰਿੰਗ ਵਿਭਾਗ ਨੇ ਕਾਲਜ ਕੈਂਪਸ ਵਿੱਚ ਪੌਦੇ ਲਗਾ ਕੇ ਵਾਤਾਵਰਣ ਪ੍ਤਿ ਸੁਹਿਰਦ ਹੋਣ ਦਾ ਸੁਨੇਹਾ ਦਿੰਦਿਆਂ ਕਿਹਾ ਕਿ ਵਧ ਰਹੇ ਵਾਤਾਵਰਣਿਕ ਤਾਪਮਾਨ ਨੂੰ ਠੱਲ੍ਹ ਪਾਉਣ ਲਈ ਵੱਧ ਤੋਂ ਵੱਧ ਪੌਦੇ ਲਗਾਉਣੇ ਸਮੇਂ ਦੀ ਪ੍ਮੁੱਖ ਲੋੜ ਹੈ। ਇਸਦੇ ਨਾਲ ਹੀ ਉਹਨਾਂ ਕਿਹਾ ਕਿ ਐੱਸ. ਡੀ. ਕਾਲਜ ਹੁਸ਼ਿਆਰਪੁਰ ਦਾ ਐੱਨ.ਐੱਸ.ਐੱਸ ਯੂਨਿਟ ਸਮਾਜਿਕ ਭਲਾਈ ਕਾਰਜਾਂ ਵਿੱਚ ਬਹੁਤ ਹੀ ਸਰਗਰਮੀ ਨਾਲ ਭਾਗ ਲੈ ਰਿਹਾ ਹੈ। ਇਸ ਲਈ ਕਾਲਜ ਵਧਾਈ ਦਾ ਪਾਤਰ ਹੈ। ਵਿਦਾਇਗੀ ਮੌਕੇ ਦੋਹਾਂ ਮਹਿਮਾਨਾਂ ਨੂੰ ਕਾਲਜ ਗੋਲਡਨ ਜੁਬਲੀ ਮੈਗਜ਼ੀਨ ਸਮਾਰਿਕਾ ਅਤੇ ਗੋਲਡਨ ਜੁਬਲੀ ਯਾਦ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਗੁਰਚਰਨ ਸਿੰਘ, ਪੋ੍ ਵਿਪਨ ਕੁਮਾਰ, ਪੋ੍. ਓਮ ਪ੍ਕਾਸ਼ ਅਤੇ ਮਾਲੀ ਸੇਵਾ ਰਾਮ ਮੌਜੂਦ ਸਨ।