ਸੰਗੀਤ ਭਗਵਾਨ ਵੱਲੋਂ ਦਿੱਤਾ ਗਿਆ ਕੀਮਤੀ ਉਪਹਾਰ :- ਸੰਜੀਵ ਅਰੋੜਾ
(TTT) ਸ਼੍ਰੀ ਗੋਪਾਲ ਮੰਦਿਰ ਜਲੰਧਰ ਰੋਡ ਤੇ ਸੰਖੇਪ ਸਮਾਰੋਹ ਦਾ ਆਯੋਜਨ ਚੇਅਰਮੈਨ ਸੋਮਨਾਥ ਅਗਰਵਾਲ ਅਤੇ ਵਿਕਾਸ ਕੁਮਾਰ ਦੀ ਅਗਵਾਈ ਵਿੱਚ ਕੀਤਾ ਗਿਆ। ਜਿਸ ਵਿੱਚ ਭਾਰਤ ਵਿਕਾਸ ਪਰਿਸ਼ਦ ਦੇ ਪ੍ਰਧਾਨ ਅਤੇ ਪ੍ਰਮੁੱਖ ਸਮਾਜ ਸੇਵੀ ਸੰਜੀਵ ਅਰੋੜਾ ਵਿਸ਼ੇਸ ਤੋਰ ਤੇ ਮੌਜੂਦ ਹੋਏ। ਇਸ ਮੌਕੇ ਤੇ ਸ਼੍ਰੀ ਚੰਦਨ ਕੁਮਾਰ ਭਜਨ ਗਾਇਕ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਇਸ ਮੌਕੇ ਤੇ ਸ਼੍ਰੀ ਚੰਦਨ ਕੁਮਾਰ ਦੁਆਰਾ ਕੀਤੀ ਗਈ ਨਵੀਂ ਮਾਤਾ ਦੀ ਭੇਂਟ ‘ਦਰ ਲੱਗਦੇ ਨੇ ਮੇਲੇ` ਦਾ ਆਗਾਜ ਕੀਤਾ ਗਿਆ। ਜਦੋ ਕਿ ਇਸ ਤੋਂ ਪਹਿਲਾਂ ਵੀ ਚੰਦਨ ਕੁਮਾਰਾ ਦੁਆਰਾ ਗਾਏ ਗਏ ਭਜਨ ਅਤੇ ਮਾਤਾ ਦੀਆਂ ਭੇਟਾਂ ਯੂ ਟਿਊਬ ਦੇ ਅਲੱਗ ਅਲੱਗ ਚੈਨਲਾਂ ਤੇ ਸੁਣੀਆਂ ਜਾ ਸਕਦੀਆਂ ਹਨ।
ਇਸ ਮੋਕੇ ਤੇ ਸੰਜੀਵ ਅਰੋੜਾ ਜੀ ਨੇ ਕਿਹਾ ਕਿ ਚੰਦਨ ਕੁਮਾਰ ਪਿਛਲੇ 25 ਸਾਲਾਂ ਤੋਂ ਮਾਤਾ ਰਾਣੀ ਦੀਆਂ ਭੇਟਾਂ ਅਤੇ ਭਜਨਾਂ ਦਾ ਗੁਣਗਾਨ ਕਰਦੇ ਆ ਰਹੇ ਹਨ ਜੋ ਕਿ ਬਹੁਤ ਹੀ ਸ਼ਲਾਘਾਯੋਗ ਹੈ। ਸ਼੍ਰੀ ਅਰੋੜਾ ਜੀ ਨੇ ਕਿਹਾ ਕਿ ਸੰਗੀਤ ਦੀ ਦੇਵੀ ਮਾਂ ਸਰਸਵਤੀ ਦੀ ਜਿਸ ਤੇ ਕ੍ਰਿਪਾ ਹੁੰਦੀ ਹੈ ਉਹ ਹੀ ਮਾਂ ਦਾ ਗੁਣਗਾਨ ਕਰ ਸਕਦਾ ਹੈ ਅਤੇ ਹਿੰਦੂ ਪਰੰਪਰਾ ਵਿੱਚ ਇਸ ਤਰ੍ਹਾਂ ਦੀ ਮਾਨਤਾ ਹੈ ਕਿ ਬ੍ਰਹਮਾ ਜੀ ਨੇ ਨਾਰਦ ਮੁਨੀ ਨੂੰ ਸੰਗੀਤ ਵਰਦਾਨ ਵਿੱਚ ਦਿੱਤਾ ਸੀ। ਇਸ ਲਈ ਬਿਨ੍ਹਾਂ ਸੰਗੀਤ ਤੋਂ ਜੀਵਨ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਸੰਗੀਤ ਧਿਆਨ ਅਤੇ ਯੋਗ ਤੋਂ ਵੀ ਜ਼ਿਆਦਾ ਮਹੱਤਵਪੂਰਨ ਹੈ ਕਿਉਂਕਿ ਇਹ ਸਾਡੇ ਸਰੀਰ ਅਤੇ ਦਿਮਾਗ ਦੋਨਾਂ ਨੂੰ ਲਾਭ ਪਹੁੰਚਾਉਂਦਾ ਹੈ। ਸੰਗੀਤ ਸਾਡੀ ਆਤਮਾ ਦਾ ਭੋਜਨ ਹੈ ਅਤੇ ਇਹ ਸਾਨੂੰ ਸਕੂਨ ਦਿੰਦਾ ਹੈ। ਪੂਰੀ ਮਾਨਵ ਜਾਤੀ ਦੇ ਲਈ ਸੰਗੀਤ ਭਗਵਾਨ ਦੁਆਰਾ ਦਿੱਤਾ ਗਿਆ ਉਪਹਾਰ ਹੈ ਅਤੇ ਇਹ ਸਾਡੇ ਲਈ ਇੱਕ ਆਤਮਾ ਦੀ ਕੁੰਜੀ ਦੇ ਸਮਾਨ ਹੈ ਜੋ ਕਿ ਸਾਨੂੰ ਮਾਨਸਿਕ ਅਤੇ ਸਰੀਰਿਕ ਰੂਪ ਵਿੱਚ ਸਰੂਪ ਬਣਾਏ ਰੱਖਣ ਵਿੱਚ ਸਹਾਇਤਾ ਕਰਦਾ ਹੈ। ਚੇਅਰਮੈਨ ਸੋਮਨਾਥ ਅਗਰਵਾਲ ਅਤੇ ਵਿਕਾਸ ਕੁਮਾਰ ਨੇ ਕਿਹਾ ਕਿ ਹੁਸ਼ਿਆਰਪੁਰ ਵਿੱਚ ਜਦੋਂ ਪਹਿਲੀ ਵਾਰੀ ਟ੍ਰੇਨ ਵਰਿੰਦਾਵਨ ਦੇ ਲਈ ਚੱਲੀ ਸੀ ਤਾਂ ਇਸ ਮੌਕੇ ਤੇ ਚੰਦਨ ਕੁਮਾਰ ਨੇ ‘ਚਲੀ ਚਲੀ ਰੇ ਟ੍ਰੇਨ ਵਰਿੰਦਾਵਨ ਚਲੀ ਰੇ` ਗਾ ਕੇ ਸਾਰਿਆ ਨੂੰ ਨਿਹਾਲ ਕਰ ਦਿੱਤਾ ਸੀ ਅਤੇ ਇਹ ਭਜਨ ਅੱਜ ਵੀ ਆਰ.ਕੇ. ਅੰਮ੍ਰਿਤਬਾਣੀ ਚੈਨਲ ਤੇ ਸੁਣਿਆ ਜਾ ਸਕਦਾ ਹੈ। ਸਨਮਾਨਿਤ ਹੋਣ ਤੋਂ ਬਾਅਦ ਚੰਦਨ ਕੁਮਾਰ ਨੇ ਮੰਦਿਰ ਕਮੇਟੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅੱਜ ਉਸ ਨੂੰ ਜੋ ਸਨਮਾਨ ਦਿੱਤਾ ਗਿਆ ਹੈ ਇਸ ਦੇ ਲਈ ਉਹ ਮੰਦਿਰ ਕਮੇਟੀ ਦੇ ਧੰਨਵਾਦੀ ਰਹਿਣਗੇ। ਇਸ ਮੌਕੇ ਤੇ ਅਰਜੁਨ ਲਲਿਤ, ਪੰਡਿਤ ਅਮਿਤ ਸ਼ਰਮਾ, ਨੀਰਜ ਸ਼ਰਮਾ, ਸਤੀਸ਼ ਬਾਂਸਲ, ਅਮਰਜੀਤ ਸ਼ਰਮਾ, ਪੰਡਿਤ ਸਤੀਸ਼ ਮਿਸ਼ਰਾ, ਨੀਲਮ ਖੰਨਾ, ਨੇਹਾ ਲਲਿਤ, ਕਮਲੇਸ਼ ਨੇਇਅਰ, ਨੀਲਮ ਲਲਿਤ, ਸੀਮਾ ਸ਼ੁਕਲਾ ਅਤੇ ਹੋਰ ਵੀ ਮੌਜੂਦ ਸਨ।