ਭਾਗਸੁਨਾਗ ‘ਚ ਫਗਵਾੜਾ ਸੈਲਾਨੀ ਦਾ ਕਤਲ, ਕੈਫੇ ‘ਚ ਖਾਣਾ ਖਾਣ ਨੂੰ ਲੈ ਕੇ ਹੋਇਆ ਝਗੜਾ

Date:

ਭਾਗਸੁਨਾਗ ‘ਚ ਫਗਵਾੜਾ ਸੈਲਾਨੀ ਦਾ ਕਤਲ, ਕੈਫੇ ‘ਚ ਖਾਣਾ ਖਾਣ ਨੂੰ ਲੈ ਕੇ ਹੋਇਆ ਝਗੜਾ

(TTT)ਟੂਰਿਸਟ ਸਿਟੀ ਮਕਲੌਡ ਗੰਜ ਅਧੀਨ ਪੈਂਦੇ ਭਾਗਸੁਨਾਗ ਵਿੱਚ ਫਗਵਾੜਾ ਦੇ ਇੱਕ ਸੈਲਾਨੀ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਕਤਲ ਖਾਣੇ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਸ਼ੁਰੂ ਹੋਈ ਲੜਾਈ ਵਿੱਚ ਹੋਇਆ ਹੈ। ਜ਼ਖ਼ਮੀ ਸੈਲਾਨੀ ਨੂੰ ਜਦੋਂ ਉਸ ਦੇ ਸਾਥੀਆਂ ਵੱਲੋਂ ਧਰਮਸ਼ਾਲਾ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ। ਇਸ ਸੰਦਰਭ ਵਿੱਚ ਮਕਲੌਡ ਗੰਜ ਪੁਲਿਸ ਨੇ ਛੇ ਲੋਕਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਹੈ|
ਪੰਜਾਬ ਦੇ ਚਾਰ ਨੌਜਵਾਨ ਬਲਵਿੰਦਰ ਸਿੰਘ, ਗਗਨਦੀਪ, ਸੰਜੀਵ ਅਵਾਨ ਅਤੇ ਨਵਦੀਪ ਸਿੰਘ ਸਵੇਰੇ 10 ਵਜੇ ਦੇ ਕਰੀਬ ਸੈਰ- ਸਪਾਟਾ ਕਸਬੇ ਮਕਲੌਡ ਗੰਜ ਦੇ ਭਾਗਸੁਨਾਗ ਵਿਖੇ ਪਾਰਕਿੰਗ ਵਾਲੀ ਇੱਕ ਦੁਕਾਨ ‘ਤੇ ਖਾਣਾ ਖਾਣ ਲਈ ਪਹੁੰਚੇ। ਇਸ ਦੌਰਾਨ ਕਿਸੇ ਗੱਲ ਨੂੰ ਲੈ ਕੇ ਦੁਕਾਨ ਮਾਲਕ ਅਤੇ ਪੰਜਾਬ ਦੇ ਨੌਜਵਾਨਾਂ ਵਿਚਕਾਰ ਤਕਰਾਰ ਹੋ ਗਈ, ਜੋ ਬਾਅਦ ਵਿਚ ਲੜਾਈ ਵਿਚ ਬਦਲ ਗਈ। ਇਸ ਲੜਾਈ ਵਿੱਚ ਦੁਕਾਨਦਾਰ ਦੇ ਨਾਲ-ਨਾਲ ਹੋਰ ਸਥਾਨਕ ਲੋਕ ਵੀ ਸ਼ਾਮਲ ਹੋ ਗਏ।

Share post:

Subscribe

spot_imgspot_img

Popular

More like this
Related