
(TTT)ਹੁਸ਼ਿਆਰਪੁਰ, 22 ਅਪ੍ਰੈਲ:ਕਮਿਸ਼ਨਰ ਨਗਰ ਨਿਗਮ ਡਾ. ਅਮਨਦੀਪ ਕੌਰ ਨੇ ਦੱਸਿਆ ਕਿ ਨਗਰ ਨਿਗਮ ਅਤੇ ਬੀਓਂਡ ਦੀ ਆਈ ਟਰੱਸਟ ਫਾਊਂਡੇਸ਼ਨ ਵਲੋਂ ਸਾਂਝੇ ਤੌਰ ‘ਤੇ ਭੰਗੀ ਚੋਅ ਵਿਖੇ ਵਿਸ਼ਵ ਧਰਤੀ ਦਿਵਸ ਮਨਾਇਆ ਗਿਆ

ਜਿਸ ਵਿਚ ਵਿਧਾਇਕ ਬ੍ਰਮ ਸ਼ੰਕਰ, ਡਿਪਟੀ ਕਮਿਸ਼ਨਰ ਆਸ਼ਿਕਾ ਜੈਨ, ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ ਅਤੇ ਸੰਯੁਕਤ ਕਮਿਸ਼ਨਰ ਸੰਦੀਪ ਤਿਵਾੜੀ ਅਤੇ ਬੀਓਂਡ ਦੀ ਆਈ ਟਰੱਸਟ ਫਾਊਂਡੇਸ਼ਨ ਵਲੋਂ ਮਨਵੀਨ ਕੌਰ, ਤਰਨਜੀਤ ਸਿੰਘ, ਨੈਂਨਸੀ ਸਿੰਘ ਅਤੇ ਸਮੀਰਾਜ ਸਿੰਘ ਵਲੋਂ ਭਾਗ ਲਿਆ ਗਿਆ। ਇਸ ਦੇ ਨਾਲ ਹੀ ਸ਼ਹਿਰ ਦੇ ਵੱਖ-ਵੱਖ ਸਕੂਲਾ ਅਤੇ ਕਾਲਜਾ ਦੇ ਵਿਦਿਆਰਥੀਆਂ ਅਤੇ ਅਧਿਆਪਕਾ ਵਲੋਂ ਇਸ ਈਵੈਂਟ ਵਿਚ ਭਾਗ ਲਿਆ ਗਿਆ। ਇਸ ਈਵੈਂਟ ਦਾ ਮੁੱਖ ਮੰਤਵ ਹੱਥੀ ਸਫਾਈ ਨੂੰ ਪਹਿਲ ਦਿੰਦੇ ਹੋਏ ਆਪਣੇ ਸ਼ਹਿਰ ਨੂੰ ਸਾਫ ਸੁਥਰਾ ਅਤੇ ਵਾਤਾਵਰਣ ਨੂੰ ਹਰਾ ਭਰਾ ਅਤੇ ਸ਼ੁੱਧ ਰੱਖਣਾ ਸੀ
ਈਵੈਂਟ ਦੇ ਸ਼ੁਰੂਆਤ ਵਿਚ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਵਲੋਂ ਈਵੈਂਟ ਵਿਚ ਭਾਗ ਲੈਣ ਵਾਲੇ ਸਮੂਹ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਵਿਸ਼ਵ ਧਰਤੀ ਦਿਵਸ ਦੇ ਮਹੱਤਤਾ ਬਾਰੇ ਜਾਣੂ ਕਰਵਾਇਆ ਅਤੇ ਜਿਸ ਉਪਰੰਤ ਭੰਗੀ ਚੋਅ ਦੀ ਸਫਾਈ ਕਰਵਾਈ ਗਈ। ਇਸ ਵਿਚ ਸਮੂਹ ਮੌਜੂਦ ਅਧਿਕਾਰੀਆਂ ਵਲੋਂ ਸਫਾਈ ਕੀਤੀ ਗਈ ਅਤੇ ਈਵੈਂਟ ਦੇ ਆਖਿਰ ਵਿਚ ਭਾਗ ਲੈਣ ਵਾਲੇ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਨੂੰ ਪੌਦੇ ਵੰਡ ਕੇ ਵਾਤਾਵਰਣ ਨੂੰ ਹਰਾ ਭਰਾ ਅਤੇ ਸਾਫ ਸੁੱਥਰਾ ਰੱਖਣ ਦਾ ਸੰਦੇਸ਼ ਦਿੱਤਾ ਗਿਆ ਅਤੇ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਭੰਗੀ ਚੋਅ ਵਿਚ ਕੂੜਾ ਨਾ ਸੁੱਟਿਆ ਜਾਵੇ।

