
ਸ਼੍ਰੀ ਸੰਦੀਪ ਮਲਿਕ ਆਈ.ਪੀ.ਐਸ/ਐਸ.ਐਸ.ਪੀ ਸਾਹਿਬ ਹੁਸ਼ਿਆਰਪੁਰ ਜੀ ਵਲੋ ਨਸ਼ੇ ਦੇ ਤਸਕਰਾਂ ਦੇ ਖਿਲਾਫ ਚਲਾਈ ਮੁਹਿੰਮ ਤਹਿਤ ਸ਼੍ਰੀ ਸਰਬਜੀਤ ਸਿੰਘ ਬਾਹੀਆ ਐਸ.ਪੀ-ਡੀ ਹੁਸ਼ਿਆਰਪੁਰ ਜੀ ਅਗਵਾਹੀ ਹੇਠ ਸ਼੍ਰੀ ਜਸਪ੍ਰੀਤ ਸਿੰਘ ਉਪ ਕਪਤਾਨ ਪੁਲਿਸ ਸਬ. ਡਵੀਜਨ ਗੜ੍ਹਸ਼ੰਕਰ ਜੀ ਦੀ ਹਦਾਇਤ ਅਨੁਸਾਰ ਇੰਸਪੈਕਟਰ ਜੈਪਾਲ ਮੁੱਖ ਅਫਸਰ ਥਾਣਾ ਗੜ੍ਹਸ਼ੰਕਰ ਦੀ ਨਿਗਰਾਨੀ ਹੇਠ ਏ ਐਸ ਆਈ ਰਸ਼ਪਾਲ ਸਿੰਘ ਥਾਣਾ ਗੜ੍ਹਸ਼ੰਕਰ ਨੇ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਬਾ ਚੈਕਿੰਗ ਦੋਰਾਨ ਪਿੰਡ ਖਾਨਪੁਰ ਲਾਗੇ ਮੋਜੂਦ ਸੀ ਤਾਂ ਦੋ ਵਿਅਕਤੀ ਮੋਟਰਸਾਇਕਲ ਨੰਬਰੀ PB-07-AK-8167 ਖੜਾ ਕਰਕੇ ਕਿਸੇ ਦੀ ਉਡੀਕ ਕਰ ਰਹੇ ਸਨ ਨੂੰ ਸ਼ੱਕ ਦੀ ਬਿਨਾ ਤੇ ਕਾਬੂ ਕਰਕੇ ਨਾਮ ਪਤਾ ਪੁੱਛਣ ਤੇ ਮੋਟਰਸਾਇਕਲ ਚਾਲਕ ਨੇ ਆਪਣਾ ਨਾਮ ਜਸਵੀਰ ਠਾਕੁਰ ਪੁਤਰ ਰਣਜਿੰਦਰ ਸਿੰਘ ਵਾਸੀ ਚੱਕ ਰੌਤਾ ਅਤੇ ਦੂਸਰਾ ਖੁਸ਼ਦੀਪ ਸਿੰਘ ਉਰਫ ਗੋਲੂ ਪੁਤਰ ਹਰਭਜਨ ਸਿੰਘ ਵਾਸੀ ਪਿੰਡ ਕੁਕੜ ਮਜਾਰਾ ਥਾਣਾ ਗੜ੍ਹਸ਼ੰਕਰ ਦੱਸਿਆ ਜਿਨਾ ਦੇ ਮੋਟਰਸਾਇਕਲ ਦੀ ਤਲਾਸ਼ੀ ਦੋਰਾਨ ਮੋਟਰਸਾਇਕਲ ਦੀ ਟੂਲ ਕਿਟ ਵਿਚੋ 60 ਨਸ਼ੀਲੀਆਂ ਗੋਲੀਆਂ ਬ੍ਰਾਮਦ ਹੋਈਆਂ ਜਿਸ ਤੇ ਮੁੱਕਦਮਾ ਨੰਬਰ 29 ਮਿਤੀ 04-03-2025 भ/प 22-61-85 NDPS ACT ਕੀਤਾ ਅਤੇ ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿਛ ਕੀਤੀ ਜਾਵੇਗੀ ਕਿ ਉਕਤ ਦੋਸ਼ੀ ਇਹ ਨਸ਼ੀਲੀਆਂ ਗੋਲੀਆਂ ਕਿਸ ਪਾਸੋ ਖਰੀਦ ਕਰਦੇ ਹਨ ਅਤੇ ਅੱਗੇ ਕਿਹੜੇ ਕਿਹੜੇ ਵਿਅਕਤੀਆ ਨੂੰ ਵੇਚਦੇ ਹਨ|
