ਵਾਹਨ ਚਾਲਕ ਸਾਵਧਾਨ! ਪੰਜਾਬ ‘ਚ ਇਸ ਚੀਜ਼ ਲਈ ਵੀ ਕੱਟੇ ਜਾਣਗੇ ਚਲਾਨ, ਜਾਰੀ ਹੋ ਗਏ ਹੁਕਮ
ਲੁਧਿਆਣਾ (TTT): ਵਾਹਨ ਚਾਲਕਾਂ ਦੇ ਲਈ ਬੇਹੱਦ ਅਹਿਮ ਖ਼ਬਰ ਸਾਹਮਣੇ ਆਈ ਹੈ। ਹੁਣ ਪੰਜਾਬ ਵਿਚ ਲਗਜ਼ਰੀ ਗੱਡੀਆਂ ਉੱਪਰ ਬਣੀ ਸਨਰੂਫ਼ ‘ਚੋਂ ਬਾਹਰ ਨਿਕਲ ਕੇ ਸ਼ੋਰ ਸ਼ਰਾਬਾ ਕਰਨ ਵਾਲਿਆਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਲਿਖਤੀ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ।ਇਹ ਖ਼ਬਰ ਵੀ ਪੜ੍ਹੋ – ਸ਼ਰਾਬ ਦੇ ਠੇਕਿਆਂ ‘ਤੇ ਕਾਰਵਾਈ ਦੀ ਤਿਆਰੀ! ਨਿਗਮ ਨੇ ਲਿਆ ਸਖ਼ਤ ਫ਼ੈਸਲਾਪੰਜਾਬ ਪੁਲਸ ਦੇ ਵਧੀਕ ਡਾਇਰੈਕਟਰ ਜਨਰਲ ਵੱਲੋਂ ਸਮੂਹ ਪੁਲਸ ਕਮਿਸ਼ਨਰਾਂ ਅਤੇ SSPs ਨੂੰ ਇਸ ਸਬੰਧੀ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਕਾਰਾਂ ਦੀ ਛੱਤ ‘ਤੇ ਬਣੇ ਸਨਰੂਫ ਵਿਚੋਂ ਬੱਚੇ ਬਾਹਰ ਨਿਕਲ ਕੇ ਨੈਸ਼ਨਲ ਹਾਈਵੇਅ, ਸਟੇਟ ਹਾਈਵੇਅ ਅਤੇ ਸਿਟੀ ਵਿਚ ਸ਼ੋਰ ਸ਼ਰਾਬਾ ਕਰਦੇ ਹਨ, ਜਿਸ ਨਾਲ ਡਰਾਈਵਰ ਦਾ ਧਿਆਨ ਭਟਕ ਜਾਣ ਨਾਲ ਹਾਦਸੇ ਦਾ ਡਰ ਰਹਿੰਦਾ ਹੈ। ਇਸ ਖ਼ਿਲਾਫ਼ ਬੰਗਲੌਰ ਪੁਲਸ ਵੱਲੋਂ ਚਲਾਨ ਕੀਤੇ ਜਾ ਰਹੇ ਹਨ।
iframe width=”560″ height=”315″ src=”https://www.youtube.com/embed/fyv1po5JYnE?si=YnO6fXX9CPjCQ_PV” title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” referrerpolicy=”strict-origin-when-cross-origin” allowfullscreen>
News, Breaking News, Latest News, News Headlines, Live News, Today News | GBC Update
News, Latest News, Breaking News, News Headlines, Live News, Today News, GBC Update Breaking News