ਰੰਜਿਸ਼ ਕਾਰਣ ਹੋਇਆ ਜ਼ਬਰਦਸਤ ਝਗੜਾ, ਮਾਂ-ਪੁੱਤ ਸਮੇਤ 3 ਜ਼ਖਮੀ

Date:

ਰੰਜਿਸ਼ ਕਾਰਣ ਹੋਇਆ ਜ਼ਬਰਦਸਤ ਝਗੜਾ, ਮਾਂ-ਪੁੱਤ ਸਮੇਤ 3 ਜ਼ਖਮੀ
ਮੋਗਾ (TTT) : ਥਾਣਾ ਬੱਧਨੀ ਕਲਾਂ ਅਧੀਨ ਪੈਂਦੇ ਪਿੰਡ ਮੀਨੀਆਂ ਵਿਖੇ ਰੰਜਿਸ਼ ਕਾਰਣ ਹੋਏ ਲੜਾਈ ਝਗੜੇ ਵਿਚ ਜਸਕਰਨਪ੍ਰੀਤ ਸਿੰਘ ਉਸ ਦੀ ਤਾਈ ਚਰਨਜੀਤ ਕੌਰ ਅਤੇ ਮਾਤਾ ਕਰਮਜੀਤ ਕੌਰ ਨੂੰ ਕੁੱਟ-ਮਾਰ ਕਰ ਕੇ ਜ਼ਖਮੀ ਕੀਤੇ ਜਾਣ ਦਾ ਪਤਾ ਲੱਗਾ ਹੈ, ਜਿਨ੍ਹਾਂ ਨੂੰ ਸਿਵਲ ਹਸਪਤਾਲ ਮੋਗਾ ਦਾਖਲ ਕਰਾਉਣਾ ਪਿਆ। ਇਸ ਸਬੰਧ ਵਿਚ ਬੱਧਨੀ ਕਲਾਂ ਪੁਲਸ ਨੇ ਕਥਿਤ ਮੁਲਜ਼ਮਾਂ ਪ੍ਰਗਟ ਸਿੰਘ, ਪਵਿੱਤਰ ਸਿੰਘ, ਗੋਰਾ ਸਿੰਘ ਅਤੇ ਹੈਪੀ ਸਿੰਘ ਸਾਰੇ ਭਰਾਵਾਂ ਦੇ ਇਲਾਵਾ ਪਵਨ ਸਿੰਘ ਨਿਵਾਸੀ ਪਿੰਡ ਮੀਨੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸਰਦਾਰਾ ਸਿੰਘ ਨੇ ਦੱਸਿਆ ਕਿ ਜਸਕਰਨਪ੍ਰੀਤ ਸਿੰਘ ਨੇ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਕਿਹਾ ਕਿ ਕੁਝ ਸਮਾਂ ਪਹਿਲਾਂ ਮੇਰਾ ਹੈਪੀ ਸਿੰਘ ਦੇ ਚਚੇਰੇ ਭਰਾ ਜਗਵੰਤ ਸਿੰਘ ਨਾਲ ਲੜਾਈ ਝਗੜਾ ਹੋਇਆ ਸੀ, ਜਿਸ ਕਾਰਣ ਕਥਿਤ ਮੁਲਜ਼ਮ ਸਾਡੇ ਨਾਲ ਰੰਜਿਸ਼ ਰੱਖਦੇ ਆ ਰਹੇ ਸਨ, ਇਸੇ ਕਾਰਣ ਉਨ੍ਹਾਂ ਸਾਡੇ ਘਰ ਅੰਦਰ ਦਾਖਲ ਹੋ ਕੇ ਹਮਲਾ ਕਰ ਕੇ ਸਾਰਿਆਂ ਨੂੰ ਜ਼ਖਮੀ ਕਰ ਦਿੱਤਾ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਸਰਦਾਰਾ ਸਿੰਘ ਨੇ ਕਿਹਾ ਕਿ ਉਹ ਸੱਚਾਈ ਜਾਨਣ ਦਾ ਯਤਨ ਕਰ ਰਹੇ ਹਨ, ਗ੍ਰਿਫਤਾਰੀ ਬਾਕੀ ਹੈ।

Share post:

Subscribe

spot_imgspot_img

Popular

More like this
Related

जिला कानूनी सेवाएं अथॉरिटी की ओर से गांव पोहारी में लीगल एड क्लीनिक की स्थापना

होशियारपुर, 23 जनवरी: जिला एवं सत्र न्यायाधीश-कम-चेयरमैन जिला कानूनी...