News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਰੂਸ ਦੇ ਦਾਗੇਸਤਾਨ ਸੂਬੇ ‘ਚ 2 ਅੱਤਵਾਦੀ ਹਮਲੇ, ਗੋਲੀਬਾਰੀ ‘ਚ 15 ਤੋਂ ਵੱਧ ਲੋਕਾਂ ਦੀ ਮੌਤ

ਰੂਸ ਦੇ ਦਾਗੇਸਤਾਨ ਸੂਬੇ ‘ਚ 2 ਅੱਤਵਾਦੀ ਹਮਲੇ, ਗੋਲੀਬਾਰੀ ‘ਚ 15 ਤੋਂ ਵੱਧ ਲੋਕਾਂ ਦੀ ਮੌਤ

(TTT)ਰੂਸ ਦੇ ਦਾਗੇਸਤਾਨ ਸੂਬੇ ‘ਚ 2 ਅੱਤਵਾਦੀ ਹਮਲੇ ਹੋਏ ਹਨ। ਇਹ ਹਮਲੇ ਰੂਸ ਦੇ ਡਰਬੇਂਟ ਅਤੇ ਮਖਾਚਕਾਲਾ ਵਿੱਚ ਹੋਏ। ਇਕ ਸਿਨਾਗੌਗ ‘ਤੇ ਹਮਲੇ ਤੋਂ ਬਾਅਦ ਡਰਬੇਂਟ ਦੇ ਇਕ ਚਰਚ ‘ਚ ਅੱਗ ਲੱਗਣ ਦੀ ਵੀ ਖਬਰ ਹੈ।
ਜਾਣਕਾਰੀ ਮੁਤਾਬਕ ਇਸ ਹਮਲੇ ‘ਚ 15 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਇਸ ਘਟਨਾ ਵਿੱਚ ਚਰਚ ਦੇ ਪਾਦਰੀ ਦੇ ਵੀ ਮਾਰੇ ਜਾਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਇਸ ਅੱਤਵਾਦੀ ਹਮਲੇ ‘ਚ 12 ਲੋਕ ਜ਼ਖਮੀ ਹੋਏ ਹਨ। ਇਸ ਹਮਲੇ ਵਿੱਚ 15 ਪੁਲਿਸ ਮੁਲਾਜ਼ਮਾਂ ਦੇ ਮਾਰੇ ਜਾਣ ਦੀ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ।