ਮਨੀ ਲਾਂਡਰਿੰਗ ਮਾਮਲਾ: ਕੇ. ਕਵਿਤਾ ਨੂੰ ਲਿਆਂਦਾ ਗਿਆ ਰਾਉਜ਼ ਐਵੇਨਿਊ ਅਦਾਲਤ
(TTT)ਬੀ.ਆਰ.ਐਸ. ਨੇਤਾ ਕੇ. ਕਵਿਤਾ ਨੂੰ ਦਿੱਲੀ ਐਕਸਾਈਜ਼ ਪਾਲਿਸੀ ਮਨੀ ਲਾਂਡਰਿੰਗ ਮਾਮਲੇ ਵਿਚ ਰਾਉਜ਼ ਐਵੇਨਿਊ ਅਦਾਲਤ ਵਿਚ ਲਿਆਂਦਾ ਗਿਆ। ਅੱਜ ਈ.ਡੀ. ਦੀ ਹਿਰਾਸਤ ਵਿਚ ਉਸ ਦਾ ਆਖ਼ਰੀ ਦਿਨ ਸੀ। ਇਸ ਮੌਕੇ ਕੇ.ਕਵਿਤਾ ਨੇ ਕਿਹਾ ਕਿ ਇਹ ਮਨੀ ਲਾਂਡਰਿੰਗ ਦਾ ਕੇਸ ਨਹੀਂ ਹੈ, ਸਗੋਂ ਇਕ ਸਿਆਸੀ ਲਾਂਡਰਿੰਗ ਕੇਸ ਹੈ ਅਤੇ ਇਹ ਇਕ ਮਨਘੜਤ ਅਤੇ ਝੂਠਾ ਕੇਸ ਹੈ ਪਰ ਅਸੀਂ ਇਸ ਵਿਚੋਂ ਸਾਫ਼ ਨਿਕਲਾਗੇਂ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਰਾਉਸ ਐਵੇਨਿਊ ਅਦਾਲਤ ਦੇ ਸਾਹਮਣੇ ਦੱਸਿਆ ਕਿ ਕਵਿਤਾ ਦੀ ਰਿਮਾਂਡ ਮਿਆਦ ਦੇ ਦੌਰਾਨ ਅਸੀਂ ਉਸ ਦੇ ਬਿਆਨ ਦਰਜ ਕੀਤੇ ਅਤੇ ਉਸ ਤੋਂ ਪੁੱਛਗਿੱਛ ਕੀਤੀ ਹੈ।