ਵਿਧਾਇਕ ਜਿੰਪਾ ਨੇ ਮਹਾਵੀਰ ਸੇਤੂ ’ਤੇ ਲਗਾਈਆਂ ਗਈਆਂ ਲਾਈਟਾਂ ਜਨਤਾ ਨੂੰ ਕੀਤੀਆਂ ਸਮਰਪਿਤ

Date:

ਵਿਧਾਇਕ ਜਿੰਪਾ ਨੇ ਮਹਾਵੀਰ ਸੇਤੂ ’ਤੇ ਲਗਾਈਆਂ ਗਈਆਂ ਲਾਈਟਾਂ ਜਨਤਾ ਨੂੰ ਕੀਤੀਆਂ ਸਮਰਪਿਤ

ਹੁਸ਼ਿਆਰਪੁਰ, 27 ਸਤੰਬਰ :(TTT) ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਮਹਾਵੀਰ ਸੇਤੂ ’ਤੇ ਲੋਕਾਂ ਦੀ ਸੁਵਿਧਾ ਲਈ ਲਗਾਈਆਂ ਗਈਆਂ ਲਾਈਟਾਂ ਰਸਮੀ ਤੌਰ ’ਤੇ ਜਨਤਾ ਨੂੰ ਸਮਰਪਿਤ ਕੀਤੀਆਂ। ਇਸ ਮੌਕੇ ਇਕ ਸਧਾਰਨ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਸਥਾਨਕ ਲੋਕ ਅਤੇ ਪਤਵੰਤੇ ਵਿਅਕਤੀ ਹਾਜ਼ਰ ਸਨ।

ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਇਹ ਲਾਈਟਾਂ ਊਸ਼ਾ ਮਾਰਟਿਨ ਕੰਪਨੀ ਦੁਆਰਾ ਕਾਰਪੋਰੇਟ ਸਮਾਜਿਕ ਜਿੰਮੇਵਾਰੀਆਂ (ਸੀ.ਐਸ.ਆਰ) ਤਹਿਤ ਲਗਾਈਆਂ ਗਈਆਂ ਹਨ। ਇਸ ਕਾਰਜ ਲਈ ਕਰੀਬ 7 ਲੱਖ ਰੁਪਏ ਦੀ ਲਾਗਤ ਆਈ ਹੈ। ਉਨ੍ਹਾਂ ਊਸ਼ਾ ਮਰਟਿਨ ਦੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੰਪਨੀ ਨੇ ਇਸ ਕਾਰਜ ਰਾਹੀਂ ਸਮਾਜ ਪ੍ਰਤੀ ਆਪਣੀ ਜਿੰਮੇਵਾਰੀ ਨਿਭਾਉਂਦੇ ਹੋਏ ਇਹ ਪਹਿਲ ਕੀਤੀ ਹੈ, ਜਿਸ ਨਾਲ ਇਸ ਹਲਕੇ ਵਿਚ ਰਹਿਣ ਵਾਲੇ ਲੋਕਾਂ ਨੂੰ ਲਾਭ ਹੋਵੇਗਾ। ਮਹਾਵੀਰ ਸੇਤੂ ’ਤੇ ਲਾਈਟਾਂ ਲੱਗਣ ਨਾਲ ਇਸ ਹਲਕੇ ਵਿਚ ਹੁਣ ਲੋਕਾਂ ਨੂੰ ਰਾਤ ਸਮੇਂ ਆਣ-ਜਾਣ ਵਿਚ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ। ਇਹ ਇਲਾਕਾ ਪਹਿਲੇ ਹਨੇਰੇ ਕਾਰਨ ਅਸੁਰੱਖਿਅਤ ਮੰਨਿਆ ਜਾਂਦਾ ਸੀ, ਪਰੰਤੂ ਹੁਣ ਲਾਈਟਾਂ ਲੱਗਣ ਨਾਲ ਲੋਕ ਸੁਰੱਖਿਅਤ ਮਹਿਸੂਸ ਕਰਨਗੇ ਅਤੇ ਰਾਤ ਸਮੇਂ ਵੀ ਬਿਨਾਂ ਡਰ ਸਫ਼ਰ ਕਰ ਸਕਣਗੇ।
ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਸਾਡਾ ਉਦੇਸ਼ ਹੈ ਕਿ ਅਸੀਂ ਆਪਣੇ ਹਲਕੇ ਦੇ ਲੋਕਾਂ ਨੂੰ ਹਰ ਸੰਭਵ ਸੁਵਿਧਾ ਪ੍ਰਦਾਨ ਕਰੀਏ। ਇਹ ਲਾਈਟਾਂ ਲੋਕਾਂ ਦੇ ਜੀਵਨ ਨੂੰ ਬੇਹਤਰ ਬਣਾਉਣ ਦੀ ਦਿਸ਼ਾ ਵਿਚ ਇਕ ਛੋਟਾ ਕਦਮ ਹੈ, ਪਰੰਤੂ ਇਸ ਦਾ ਪ੍ਰਭਾਵ ਵੱਡਾ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਹੋਰ ਵੀ ਕਈ ਵਿਕਾਸ ਯੋਜਨਾਵਾਂ ’ਤੇ ਕੰਮ ਕੀਤਾ ਜਾਵੇਗਾ, ਤਾਂ ਜੋ ਹਲਕੇ ਦੇ ਲੋਕਾਂ ਦਾ ਜੀਵਨ ਪੱਧਰ ਉਚਾ ਹੋ ਸਕੇ। ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ, ਕੌਂਸਲਰ ਪ੍ਰਦੀਪ ਬਿੱਟੂ, ਵਿਜੇ ਅਗਰਵਾਲ, ਮੋਹਿਤ ਸੈਣੀ, ਰੋਹਤਾਸ਼ ਜੈਨ, ਬਬਲਾ ਜੈਨ, ਅਸ਼ੋਕ ਜੈਨ, ਵਿਪਨ ਜੈਨ, ਅਸ਼ਵਨੀ ਛੋਟਾ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।

Share post:

Subscribe

spot_imgspot_img

Popular

More like this
Related

ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਬੂਥ ਲੈਵਲ ਏਜੰਟ ਨਿਯੁਕਤ ਕਰਨ ਦੀ ਅਪੀਲ

ਹੁਸ਼ਿਆਰਪੁਰ, 19 ਮਾਰਚ : ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ...

गुरबिंदर सिंह पाबला ने नगर सुधार ट्रस्ट के चेयरमैन के रूप में पदभार संभाला

होशियारपुर, 19 मार्च: पंजाब सरकार की ओर से नियुक्त...