ਵਿਧਾਇਕ ਜਿੰਪਾ ਨੇ ਗ੍ਰੀਨ ਵਿਊ ਪਾਰਕ ਦੇ ਨਵੀਨੀਕਰਨ ਪ੍ਰੋਜੈਕਟ ਦਾ ਕੀਤਾ ਉਦਘਾਟਨ

Date:

ਵਿਧਾਇਕ ਜਿੰਪਾ ਨੇ ਗ੍ਰੀਨ ਵਿਊ ਪਾਰਕ ਦੇ ਨਵੀਨੀਕਰਨ ਪ੍ਰੋਜੈਕਟ ਦਾ ਕੀਤਾ ਉਦਘਾਟਨ

(TTT)ਹੁਸ਼ਿਆਰਪੁਰ, 4 ਦਸੰਬਰ: ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਗ੍ਰੀਨ ਵਿਊ ਪਾਰਕ ਦੇ ਸੁੰਦਰੀਕਰਨ ਅਤੇ ਨਵੀਨੀਕਰਨ ਪ੍ਰੋਜੈਕਟ ਦੀ ਰਸਮੀ ਤੌਰ ’ਤੇ ਸ਼ੁਰੂਆਤ ਕਰਵਾਈ। ਇਹ ਪ੍ਰੋਜੈਕਟ ਇੰਟਰਨੈਸ਼ਨਲ ਟਰੈਕਟਰਜ਼ ਲਿਮਟਲ (ਸੋਨਾਲੀਕਾ) ਦੇ ਸਹਿਯੋਗ ਨਾਲ ਉਨ੍ਹਾਂ ਦੇ ਕਾਰਪੋਰੇਟ ਸੋਸ਼ਲ ਰਿਸਪਾਂਸੀਬਿਲਟੀ (ਸੀ.ਐਸ.ਆਰ) ਫੰਡ ਦੇ ਤਹਿਤ ਸ਼ੁਰੂ ਕੀਤਾ ਗਿਆ। ਇਸ ਪਹਿਲ ਤਹਿਤ ਸ਼ਹਿਰਵਾਸੀਆਂ ਨੂੰ ਇਕ ਅਤਿ-ਆਧੁਨਿਕ ਸਹੂਲਤਾਂ ਅਤੇ ਸੁੰਦਰਤਾ ਨਾਲ ਲੈਸ ਪਾਰਕ ਸਮਰਪਿਤ ਕੀਤਾ ਜਾਵੇਗਾ।ਇਸ ਮੌਕੇ ਵਿਧਾਇਕ ਜਿੰਪਾ ਨੇ ਕਿਹਾ ਕਿ ਸ਼ਹਿਰ ਦੇ ਕੇਂਦਰ ਵਿਚ ਸਥਿਤ ਗ੍ਰੀਨ ਵਿਊ ਪਾਰਕ ਨੂੰ ਹੁਸ਼ਿਆਰਪੁਰ ਦਾ ਸਭ ਤੋਂ ਸੁੰਦਰ ਪਾਰਕ ਬਣਾਉਣ ਦਾ ਸਾਡਾ ਟੀਚਾ ਹੈ। ਇਸ ਪ੍ਰੋਜੈਕਟ ਰਾਹੀਂ ਨਾਗਰਿਕਾਂ ਨੂੰ ਇਕ ਇਸ ਤਰ੍ਹਾਂ ਦਾ ਸਥਾਨ ਮਿਲੇਗਾ ਜਿਥੇ ਕੁਦਰਤੀ ਸੁੰਦਰਤਾ ਅਤੇ ਮਨੋਰੰਜਨ ਦਾ ਆਨੰਦ ਲੈ ਸਕਣਗੇ। ਉਨ੍ਹਾਂ ਦੱਸਿਆ ਕਿ ਪਾਰਕ ਵਿਚ ਮਾਡਰਨ ਵਾਕਿੰਗ ਅਤੇ ਜਾਗਿੰਗ ਟਰੈਕ ਦਾ ਨਿਰਮਾਣ ਕੀਤਾ ਜਾਵੇਗਾ। ਬੱਚਿਆਂ ਲਈ ਇਕ ਚਿਲਡਰਨ ਪਾਰਕ ਤਿਆਰ ਕੀਤਾ ਜਾਵੇਗਾ ਜਿਸ ਵਿਚ ਟੋਆਏ ਟ੍ਰੇਨ ਅਤੇ ਬੱਚਿਆਂ ਦੇ ਖੇਡਣ ਲਈ ਆਧੁਨਿਕ ਯੰਤਰ ਲਗਾਏ ਜਾਣਗੇ। ਪਾਰਕ ਦੀ ਸੁੰਦਰਤਾ ਨੂੰ ਹੋਰ ਵਧਾਉਣ ਲਈ ਲਾਈਟਾਂ ਅਤੇ ਸਾਊਂਡ ਵਾਲਾ ਫੁਆਰਾ ਲਾਇਆ ਜਾਵੇਗਾ ਜੋ ਸ਼ਹਿਰਵਾਸੀਆਂ ਲਈ ਖਿੱਚ ਦਾ ਕੇਂਦਰ ਬਣੇਗਾ। ਦੇਸ਼ ਦੇ ਸ਼ਹੀਦਾਂ ਵੀ ਵੀਰਤਾਂ ਅਤੇ ਬਲੀਦਾਨ ਨੂੰ ਸਨਮਾਨਿਤ ਕਰਨ ਲਈ ਪਾਰਕ ਵਿਚ ਇਕ ਇਤਿਹਾਸਕ ਟੈਂਕ ਸਥਾਪਿਤ ਕੀਤਾ ਜਾਵੇਗਾ ਜਿਸ ਦੀ ਪ੍ਰਵਾਨਗੀ ਸੈਨਾ ਦੁਆਰਾ ਦਿੱਤੀ ਗਈ ਹੈ।
ਵਿਧਾਇਕ ਜਿੰਪਾ ਨੇ ਸੋਨਾਲੀਕਾ ਅਤੇ ਹੋਰ ਉਦਯੋਗਿਕ ਸੰਸਥਾਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇੰਡਸਟਰੀ ਨੇ ਹਮੇਸ਼ਾ ਸ਼ਹਿਰ ਦੇ ਵਿਕਾਸ ਅਤੇ ਭਲਾਈ ਲਈ ਸਹਿਯੋਗ ਦਿੱਤਾ ਹੈ। ਇਹ ਪ੍ਰੋਜੈਕਟ ਵੀ ਉਨ੍ਹਾਂ ਦੇ ਸਕਾਰਾਤਮਕ ਯੋਗਦਾਨ ਦੀ ਉਦਾਹਰਨ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਪ੍ਰੋਜੈਕਟ ਵਿਚ ਗੁਣਵੱਤਾ ਅਤੇ ਸੁੰਦਰਤਾ ਬਣਾਈ ਰੱਖਣ ਲਈ ਕੋਈ ਸਮਝੋਤਾ ਨਹੀਂ ਕੀਤਾ ਜਾਵੇਗਾ ਜਿਸ ਲਈ ਨਗਰ ਨਿਗਮ ਹੁਸ਼ਿਆਰਪੁਰ ਹਮੇਸ਼ਾ ਤਤਪਰ ਰਹੇਗਾ। ਉਨ੍ਹਾਂ ਕਿਹਾ ਕਿ ਪਾਰਕ ਦੇ ਰੱਖ-ਰਖਾਅ ਸਬੰਧੀ ਇਕ ਕਮੇਟੀ ਵੀ ਬਣਾਈ ਜਾਵੇਗੀ। ਪਾਰਕ ਦਾ ਨਵੀਨੀਕਰਨ ਸ਼ਹਿਰ ਵਾਸੀਆਂ ਲਈ ਇਕ ਵੱਡੀ ਸੌਗਾਤ ਹੋਵੇਗੀ ਜਿਥੇ ਪਰਿਵਾਰ ਅਤੇ ਬੱਚੇ ਖੁਸ਼ਹਾਲ ਸਮਾਂ ਬਿਤਾਅ ਸਕਣਗੇ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਦੇ ਪੂਰਾ ਹੋਣ ਨਾਲ ਗ੍ਰੀਨ ਵਿਊ ਪਾਰਕ ਨਾ ਕੇਵਲ ਹੁਸ਼ਿਆਰਪੁਰ ਦੀ ਪਹਿਚਾਣ ਬਣੇਗਾ ਬਲਕਿ ਹੋਰ ਸ਼ਹਿਰਾਂ ਲਈ ਇਕ ਪ੍ਰੇਰਣਾ ਸਰੋਤ ਵੀ ਸਾਬਤ ਹੋਵੇਗਾ।ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ, ਹੁਸ਼ਿਆਰਪੁਰ ਸੈਂਟਰਲ ਕੋਅਪ੍ਰੇਟਿਵ ਬੈਂਕ ਦੇ ਚੇਅਰਮੈਨ ਵਿਕਰਮ ਸ਼ਰਮਾ, ਵਿਪਨ ਕੁਮਾਰ ਜੈਨ, ਵਿਕੀ, ਕਾਕਾ ਸਹੋਤਾ, ਰਾਕੇਸ਼ ਸਾਹਨੀ, ਬੱਬੀ, ਨੀਟੂ, ਕੁਕੂ ਮਰਵਾਹਾ, ਜੇਸਨ ਮੈਥਊ, ਧੀਰਜ ਸ਼ਰਮਾ, ਵਰਿੰਦਰ ਵੈਦ, ਹਰਿੰਦਰ ਸਿੰਘ, ਕੁਲਦੀਪ ਸਿੰਘ, ਸੁਰਜੀਤ ਸਿੰਘ, ਮਨਕੀਰਤ ਕੌਰ, ਨਰਿੰਦਰ ਸਿੰਘ, ਮਨਜੀਤ ਸਿੰਘ, ਰਵਿੰਦਰ, ਹਰਜਿੰਦਰ ਸਿੰਘ ਵੀ ਮੌਜੂਦ ਸਨ।