ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਇਸਤਰੀ ਸਤਸੰਗ ਸਭਾ ਨੂੰ ਦਿੱਤਾ ਇਕ ਲੱਖ ਰੁਪਏ ਦਾ ਚੈਕ
(TTT)ਹੁਸ਼ਿਆਰਪੁਰ, 5 ਦਸੰਬਰ: ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਇਸਤਰੀ ਸਤਸੰਗ ਸਭਾ, ਮੁਹੱਲਾ ਸ੍ਰੀ ਗੁਰੂ ਨਾਨਕ ਨਗਰ ਸਥਿਤ ਨੂੰ ਆਪਣੀ ਨਿੱਜੀ ਗ੍ਰਾਂਟ ਵਿਚੋਂ ਇਕ ਲੱਖ ਰੁਪਏ ਦਾ ਚੈਕ ਭੇਟ ਕੀਤਾ। ਇਸ ਸਮਾਰੋਹ ਵਿਚ ਇਲਾਕਾ ਨਿਵਾਸੀ ਅਤੇ ਵੱਡੀ ਗਿਣਤੀ ਵਿਚ ਸਭਾ ਦੇ ਮੈਂਬਰ ਮੌਜੂਦ ਸਨ। ਵਿਧਾਇਕ ਜਿੰਪਾ ਨੇ ਸਭਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸਤਰੀ ਸਤਸੰਗ ਸਭਾ ਸਮਾਜ ਵਿਚ ਉਸਾਰੂ ਭੂਮਿਕਾ ਨਿਭਾਉਣ ਵਿਚ ਅਹਿੰਮ ਭੂਮਿਕਾ ਨਿਭਾ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਸੰਸਥਾਵਾਂ ਦਾ ਸਸ਼ਕਤੀਕਰਨ ਸਮਾਜ ਵਿਚ ਸਕਾਰਾਤਮਕ ਤਬਦੀਲੀ ਲਿਆਉਣ ਲਈ ਜ਼ਰੂਰੀ ਹੈ। ਸਭਾ ਦੀ ਪ੍ਰਧਾਨ ਬਲਜੀਤ ਕੌਰ ਨੇ ਵਿਧਾਇਕ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਰਾਸ਼ੀ ਸਭਾ ਦੇ ਧਾਰਮਿਕ ਅਤੇ ਸਮਾਜ ਸੇਵਾ ਨਾਲ ਜੁੜੇ ਕੰਮਾਂ ਵਿਚ ਵਰਤੀ ਜਾਵੇਗੀ। ਇਸ ਮੌਕੇ ਸਲਾਹਕਾਰ ਸੁਖਵਿੰਦਰ ਸਿੰਘ, ਕੈਸ਼ੀਅਰ ਮੁਹਿੰਦਰ ਕੌਰ, ਸਕੱਤਰ ਕੁਲਵਿੰਦਰ ਕੌਰ, ਬਲਜੀਤ ਸਿਘ, ਜਸਵੰਤ ਸਿੰਘ, ਰਾਜੇਸ਼ਵਰ ਦਿਆਲ ਬੱਬੀ, ਧੀਰਜ ਸ਼ਰਮਾ ਵੀ ਮੌਜੂਦ ਸਨ।