ਪਿੰਡ ਮਿੱਠੇਵਾਲ ਵਿਖੇ ਦੁੱਧ ਉਤਪਾਦਕ ਜਾਗਰੂਕਤਾ ਸੈਮੀਨਾਰ 19 ਨੂੰੰ

Date:

ਪਿੰਡ ਮਿੱਠੇਵਾਲ ਵਿਖੇ ਦੁੱਧ ਉਤਪਾਦਕ ਜਾਗਰੂਕਤਾ ਸੈਮੀਨਾਰ 19 ਨੂੰੰ
ਹੁਸ਼ਿਆਰਪੁਰ, 16 ਜਨਵਰੀ( ਬਜਰੰਗੀ ਪਾਂਡੇ):

ਡੇਅਰੀ ਵਿਕਾਸ ਵਿਭਾਗ ਪੰਜਾਬ ਅਤੇ ਨੈਸ਼ਨਲ ਲਾਈਵਸਟੋਕ ਮਿਸ਼ਨ ਦੀਆਂ ਸਕੀਮਾਂ ਸਬੰਧੀ ਪਿੰਡ ਮਿੱਠੇਵਾਲ ਡਾਕਖਾਨਾ ਭੀਖੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ 19 ਜਨਵਰੀ 2024 ਨੂੰ ਦੁੱਧ ਉਤਪਾਦਕ ਜਾਗਰੂਕਤਾ ਸੈਮੀਨਾਰ ਲਗਾਇਆ ਜਾ ਰਿਹਾ ਹੈ, ਜਿਸ ਦੀ ਅਗਵਾਈ ਹਲਕਾ ਵਿਧਾਇਕ ਸ਼ਾਮਚੁਰਾਸੀ ਡਾ. ਰਵਜੋਤ ਸਿੰਘ ਅਤੇ ਸੰਯੁਕਤ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਕਸ਼ਮੀਰ ਸਿੰਘ ਵਲੋਂ ਕੀਤੀ ਜਾਵੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਹਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਸੈਮੀਨਾਰ ਵਿੱਚ ਪਿੰਡ ਮਿੱਠੇਵਾਲ ਅਤੇ ਨਾਲ ਲਗਦੇ ਪਿੰਡਾਂ ਦੇ 200 ਦੇ ਕਰੀਬ ਫਾਰਮਰਾਂ ਵਲੋਂ ਭਾਗ ਲਿਆ ਜਾਵੇਗਾ, ਇਸ ਦੇ ਨਾਲ ਹੀ ਉਨ੍ਹਾਂ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਉਹ ਨੈਸ਼ਨਲ ਲਾਈਵਸਟੋਕ ਮਿਸ਼ਨ ਅਧੀਨ ਆਯੋਜਿਤ ਇਸ ਸੈਮੀਨਾਰ ਵਿੱਚ ਪਹੁੰਚ ਕੇ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ । ਇਸ ਸੈਮੀਨਾਰ ਵਿੱਚ ਵੱਖ-ਵੱਖ ਵਿਭਾਗਾਂ ਵਲੋਂ ਪ੍ਰਦਰਸ਼ਨੀਆਂ ਵੀ ਲਗਾਈਆ ਜਾਣਗੀਆਂ ਅਤੇ ਵੱਖ-ਵੱਖ ਵਿਸ਼ਾ ਮਾਹਿਰਾਂ ਵਲੋਂ ਡੇਅਰੀ ਦੇ ਧੰਦੇ ਸੰਬੰਧੀ ਨਵੀਨਤਮ ਤਕਨੀਕਾਂ ਬਾਰੇ ਜਾਣਕਾਰੀ ਵੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਸੈਮੀਨਾਰ ਵਿੱਚ ਪਸ਼ੂ ਪਾਲਕਾਂ ਕਿਸਾਨਾਂ ਨੂੰ ਉਨ੍ਹਾਂ ਦੇ ਪਸ਼ੂਆਂ ਲਈ ਮਿਨਰਲ ਮਿਕਚਰ (ਧਾਤਾਂ ਦਾ ਚੂਰਾ) ਅਤੇ ਟ੍ਰੇਨਿੰਗ ਕਿੱਟਾਂ ਦੇ ਨਾਲ-ਨਾਲ ਲਿਟਰੇਚਰ ਵੀ ਮੁਫਤ ਵੰਡਿਆ ਜਾਵੇਗਾ।


Share post:

Subscribe

spot_imgspot_img

Popular

More like this
Related

दसूहा के गांव बड्डला में नए बने खेल मैदान का विधायक घुम्मण की ओर से उद्घाटन

- दसूहा विधानसभा क्षेत्र में 10वें खेल पार्क का...

गणतंत्र दिवस समारोह की सुरक्षा के लिए किए गए हैं व्यापक प्रबंधः बाबू लाल मीणा

-    आई.जी एडमिन इंटेलिजेंस ने जिले के पुलिस अधिकारियों के...