News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਮਾਨਸਿਕ ਬੀਮਾਰੀਆਂ ਵੀ ਦੂਸਰੀਆਂ ਬੀਮਾਰੀਆਂ ਵਾਂਗ ਹੀ ਹਨ ਤੇ ਇਹ ਇਲਾਜ਼ਯੋਗ ਹਨ: ਡਿਪਟੀ ਮੈਡੀਕਲ ਕਮਿਸ਼ਨਰ ਡਾ ਹਰਬੰਸ ਕੌਰ

ਮਾਨਸਿਕ ਬੀਮਾਰੀਆਂ ਵੀ ਦੂਸਰੀਆਂ ਬੀਮਾਰੀਆਂ ਵਾਂਗ ਹੀ ਹਨ ਤੇ ਇਹ ਇਲਾਜ਼ਯੋਗ ਹਨ: ਡਿਪਟੀ ਮੈਡੀਕਲ ਕਮਿਸ਼ਨਰ ਡਾ ਹਰਬੰਸ ਕੌਰ

ਹੁਸ਼ਿਆਰਪੁਰ 10 ਅਕਤੂਬਰ 2024 (TTT) ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਹੁਕਮਾਂ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ ਪਵਨ ਕੁਮਾਰ ਸ਼ਗੋਤਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਿਪਟੀ ਮੈਡੀਕਲ ਕਮਿਸ਼ਨਰ ਡਾ ਹਰਬੰਸ ਕੌਰ ਦੀ ਅਗਵਾਈ ਹੇਠ ਮੈਨੇਜਰ ਇੰਦਰਵੀਰ ਸਿੰਘ ਦੇ ਸਹਿਯੋਗ ਨਾਲ ਫੂਡ ਐਂਡ ਕਰਾਫਟ ਇੰਸਟੀਚਿਊਟ ਐਨਐੱਫਸੀਆਈ ਵਿਖੇ ਮਾਨਸਿਕ ਸਿਹਤ ਦਿਵਸ ਮਨਾਇਆ ਗਿਆ। ਇਸ ਮੌਕੇ ਡਾ. ਮਹਿਮਾ ਮਿਨਹਾਸ ਮੈਡੀਕਲ ਅਫ਼ਸਰ, ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਕੇਂਦਰ ਹੁਸ਼ਿਆਰਪੁਰ ਤੋਂ ਨਿਸ਼ਾ ਰਾਣੀ ਮੈਨੇਜਰ, ਪ੍ਰਸ਼ਾਂਤ ਆਦਿਆਂ ਕਾਊਸਲਰ, ਤਾਨੀਆ ਕਾਊਸਲਰ ਅਤੇ ਇੰਸਟੀਚਿਊਟ ਦੇ ਅਧਿਕਾਰੀ ਕਰਮਚਾਰੀ ਅਤੇ ਵਿਦਿਆਰਥੀ ਹਾਜ਼ਿਰ ਸਨ।ਇਸ ਮੌਕੇ ਜਾਣਕਾਰੀ ਸਾਂਝੀ ਕਰਦਿਆਂ ਡਿਪਟੀ ਮੈਡੀਕਲ ਕਮਿਸ਼ਨਰ ਡਾ ਹਰਬੰਸ ਕੌਰ ਨੇ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਵਲੋਂ ਮਾਨਸਿਕ ਸਿਹਤ ਬਾਰੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤਾ ਇਹ ਦਿਵਸ ਇਸ ਸਾਲ ਦੇ ਥੀਮ ‘ਮੈਂਟਲ ਹੈਲਥ ਐਟ ਵਰਕ” ਭਾਵ ਕਾਰਜ ਸਥਲ ਤੇ ਮਾਨਸਿਕ ਸਿਹਤ ਤਹਿਤ ਮਨਾਇਆ ਜਾ ਰਿਹਾ ਹੈ। ਅੱਜ ਕਲ ਦੀ ਭੱਜ ਦੌੜ ਵਾਲੀ ਜ਼ਿੰਦਗੀ ਵਿੱਚ ਹਰ ਵਿਅਕਤੀ ਕਿਸੇ ਨਾ ਕਿਸੇ ਵਜ੍ਹਾ ਕਰਕੇ ਮਾਨਸਿਕ ਤਣਾਅ ਚ ਰਹਿੰਦਾ ਹੈ। ਮਾਨਸਿਕ ਸਿਹਤ ਸਾਰੇ ਲੋਕਾਂ ਲਈ ਬੁਨਿਆਦੀ ਮਨੁੱਖੀ ਅਧਿਕਾਰ ਹੈ। ਉਹਨਾਂ ਕਿਹਾ ਕਿ ਚੰਗੀ ਮਾਨਸਿਕ ਸਿਹਤ ਸਾਡੀ ਸਮੁੱਚੀ ਸਿਹਤ ਅਤੇ ਤੰਦਰੁਸਤੀ ਲਈ ਬਹੁਤ ਜ਼ਰੂਰੀ ਹੈ। ਫਿਰ ਵੀ ਵਿਸ਼ਵ ਪੱਧਰ ‘ਤੇ ਅੱਠਾਂ ਵਿੱਚੋਂ ਇੱਕ ਵਿਅਕਤੀ ਮਾਨਸਿਕ ਸਿਹਤ ਦੀਆਂ ਪ੍ਰਤੀਕੂਲ ਪ੍ਰਸਥਿਤੀਆਂ ਨਾਲ ਜੀਅ ਰਿਹਾ ਹੈ, ਜੋ ਉਹਨਾਂ ਦੀ ਸਰੀਰਕ ਸਿਹਤ, ਉਹਨਾਂ ਦੀ ਤੰਦਰੁਸਤੀ, ਉਹ ਦੂਜਿਆਂ ਨਾਲ ਕਿਵੇਂ ਜੁੜਦੇ ਹਨ, ਨੂੰ ਪ੍ਰਭਾਵਿਤ ਕਰਦੀਆਂ ਹਨ। ਮਾਨਸਿਕ ਬੀਮਾਰੀਆਂ ਪ੍ਰਤੀ ਸਾਡਾ ਸਮਾਜ ਅਜੇ ਏਨਾ ਜਾਗਰੂਕ ਨਹੀਂ ਹੋਇਆ। ਮਾਨਸਿਕ ਬੀਮਾਰੀ ਵੀ ਦੂਸਰੀਆਂ ਸਰੀਰਕ ਬੀਮਾਰੀਆਂ ਵਾਂਗ ਹੀ ਹੈ ਤੇ ਇਸ ਦਾ ਇਲਾਜ਼ ਹੋ ਸਕਦਾ ਹੈ। ਸਕਰਾਤਮਿਕ ਸੋਚ ਇਸ ਬਿਮਾਰੀ ਨਾਲ ਲੜਣ ਦਾ ਸਭ ਤੋਂ ਵੱਡਾ ਹੱਥਿਆਰ ਹੈ। ਆਪਣੇ ਆਪ ਨੂੰ ਇਕੱਲਿਆ ਰੱਖਣਾ, ਹਰ ਦਮ ਸੋਚ ਵਿਚਾਰ ਚ ਰਹਿਣਾ, ਕਿਸੇ ਨਾਲ ਵੀ ਗੱਲ ਕਰਨ ਨੂੰ ਦਿਲ ਨਾ ਕਰਣਾ, ਹਰ ਵੇਲੇ ਮਾੜੀ ਸੋਚ ਰੱਖਣਾ, ਚਿੜਚਿੜ੍ਹਾਪਣ, ਸੁਸਾਇਡ ਮਾਨਸਿਕਤਾ, ਗੁੱਸਾ ਜਿਆਦਾ ਆਉਣਾ, ਮਾਨਸਿਕ ਤੌਰ ‘ਤੇ ਜੇਕਰ ਅਜਿਹੀਆ ਆਲਾਮਤਾ ਵੇਖਣ ਨੂੰ ਮਿਲੇ ਤਾ ਮਾਹਿਰ ਡਾਕਟਰਾਂ ਕੋਲ ਜਾ ਕੇ ਇਲਾਜ ਕਰਵਾਇਆ ਜਾਵੇ।

ਨਿਸ਼ਾ ਰਾਣੀ ਨੇ ਕਿਹਾ ਕਿ ਸਰੀਰਕ ਸਿਹਤ ਅਤੇ ਮਾਨਸਿਕ ਸਿਹਤ ਦਾ ਨਿਕਟ ਸੰਬੰਧ ਹੈ ਅਤੇ ਇਹ ਸਪੱਸ਼ਟ ਤੌਰ ਤੇ ਸਿੱਧ ਹੋ ਚੁੱਕਿਆ ਹੈ ਕਿ ਅਵਸਾਦ ਦੇ ਕਾਰਨ ਦਿਲ ਅਤੇ ਲਹੂ ਪ੍ਰਵਾਹ ਸੰਬੰਧੀ ਰੋਗ ਹੁੰਦੇ ਹਨ।
ਮਾਨਸਿਕ ਵਿਕਾਰ ਵਿਅਕਤੀ ਦੇ ਸਿਹਤ ਸਬੰਧੀ ਵਿਹਾਰਾਂ ਜਿਵੇਂ, ਸਿਆਣਪ ਨਾਲ ਭੋਜਨ ਕਰਨ, ਨਿਯਮਿਤ ਕਸਰਤ, ਜ਼ਰੂਰੀ ਨੀਂਦ, ਸੁਰੱਖਿਅਤ ਯੌਨ ਵਿਹਾਰ, ਸ਼ਰਾਬ ਅਤੇ ਸਿਗਰਟਨੋਸ਼ੀ, ਡਾਕਟਰੀ ਇਲਾਜ ਦਾ ਪਾਲਣ ਕਰਨ ਆਦਿ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਇਸ ਤਰ੍ਹਾਂ ਸਰੀਰਕ ਰੋਗ ਦੇ ਜੋਖ਼ਮ ਨੂੰ ਵਧਾਉਂਦੇ ਹਨ।
ਕਾਊਂਸਲਰ ਤਾਨੀਆ ਨੇ ਕਿਹਾ ਕਿ ਮਾਨਸਿਕ ਸਿਹਤ ਖਰਾਬੀ ਦੇ ਕਾਰਨ ਸਮਾਜਿਕ ਸਮੱਸਿਆਵਾਂ ਵੀ ਉਤਪੰਨ ਹੁੰਦੀਆਂ ਹਨ ਜਿਵੇਂ, ਬੇਰੁਜ਼ਗਾਰ, ਖਿੰਡੇ ਹੋਏ ਪਰਿਵਾਰ, ਗਰੀਬੀ, ਨਸ਼ੀਲੇ ਪਦਾਰਥਾਂ ਦੀ ਬੁਰੀ ਆਦਤ ਅਤੇ ਅਪਰਾਧ। ਮਾਨਸਿਕ ਸਿਹਤ ਖਰਾਬੀ ਰੋਗਨਿਰੋਧਕ ਕਿਰਿਆਸ਼ੀਲਤਾ ਦੇ ਨਾਸ਼ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਂਦੀ ਹੈ। ਅਵਸਾਦ ਨਾਲ ਗ੍ਰਸਤ ਮੈਡੀਕਲ ਰੋਗੀਆਂ ਦਾ ਹਸ਼ਰ ਬਿਨਾਂ ਅਵਸਾਦ ਨਾਲ ਗ੍ਰਸਤ ਰੋਗੀਆਂ ਨਾਲ ਵੱਧ ਬੁਰਾ ਹੁੰਦਾ ਹੈ। ਲੰਮੇ ਚੱਲਣ ਵਾਲੇ ਰੋਗ ਜਿਵੇਂ, ਸ਼ੂਗਰ, ਕੈਂਸਰ, ਦਿਲ ਦੇ ਰੋਗ ਅਵਸਾਦ ਦੇ ਜੋਖਮ ਨੂੰ ਵਧਾਉਂਦੇ ਹਨ। ਕਾਊਂਸਲਰ ਪ੍ਰਸ਼ਾਂਤ ਆਦੀਆ ਨੇ ਦੱਸਿਆ ਕਿ ਜੇ ਤੁਸੀਂ ਚੰਗੀ ਸਿਹਤ ਨਹੀਂ ਮਹਿਸੂਸ ਕਰ ਰਹੇ, ਤਾਂ ਸਹਾਇਤਾ ਦੀ ਮੰਗ ਕਰਨੀ ਕੋਈ ਸ਼ਰਮਨਾਕ ਗੱਲ ਨਹੀਂ ਹੈ। ਦਰਅਸਲ, ਸਹਾਇਤਾ
ਦੀ ਮੰਗ ਕਰਨ ਵਿਚ ਦਲੇਰੀ ਦੀ ਲੋੜ ਹੈ ਜੋ ਤੁਹਾਡੀ ਜ਼ਿੰਦਗੀ ਵਿਚ ਬਦਲਾਅ ਲਿਆ ਸਕਦੀ ਹੈ। ਅਜਿਹੀ ਸਥਿਤੀ ਵਿਚ ਨੇੜੇ ਦੇ ਸਿਹਤ ਕੇਂਦਰ ਨਾਲ ਸੰਪਰਕ ਕਰਕੇ ਮਾਹਿਰ ਡਾਕਟਰ ਨਾਲ ਸਲਾਹ ਕਰਕੇ ਸਹੀ ਇਲਾਜ਼ ਕਰਵਾਇਆ ਜਾ ਸਕਦਾ ਹੈ